ਫਾਂਸੀ ਬਰਕਰਾਰ : ਪਰਿਵਾਰ ਦੇ 6 ਜੀਆਂ ਦੇ ਕਾਤਲ ਨਾਲ ਕੋਈ ਰਾਹਤ ਨਹੀਂ: ਸੁਪਰੀਮ ਕੋਰਟ

1562

ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸੁਹਾਵੀ ਦੇ ਰਹਿਣ ਵਾਲੇ ਖੁਸ਼ਵਿੰਦਰ ਸਿੰਘ ਦੀ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਹੈ।ਇੱਕੋ ਪਰਿਵਾਰ ਦੇ 6 ਜੀਆਂ ਦੇ ਕਤਲ ਮਾਮਲੇ ਵਿਚ ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਖੁਸ਼ਵਿੰਦਰ ਸਿੰਘ ਉਤੇ 26 ਜੂਨ 2012 ਨੂੰ ਪਤਨੀ ਦੇ 6 ਰਿਸ਼ਤੇਦਾਰਾਂ ਨੂੰ ਨਹਿਰ ਵਿਚ ਡੁੱਬੋ ਕੇ ਮਾਰਨ ਦਾ ਦੋਸ਼ ਹੈ। ਸੁਪਰੀਮ ਕੋਰਟ ਨੇ ਮੰਨਿਆ ਕਿ ਮਾਮਲਾ ‘ਰੇਅਰੈਸਟ ਆਫ ਦ ਰੇਅਰ’ ਹੈ। ਸਖਤ ਟਿੱਪਣੀ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿਚ ਮੁਆਫੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਖੁਸ਼ਵਿੰਦਰ ਸਿੰਘ ਨੇ ਪੈਸੇ ਹੜੱਪਣ ਦੇ ਲਾਲਚ ਵਿਚ ਇਹ ਕਤਲ ਕੀਤੇ ਸਨ। ਇਸ ਤੋਂ ਇਲਾਵਾ ਖੁਸ਼ਵਿੰਦਰ ਉਤੇ 2004 ਵਿਚ ਵੀ ਇਸੇ ਅੰਦਾਜ਼ ਚ 4 ਲੋਕਾਂ ਦੇ ਕਤਲ ਦੇ ਦੋਸ਼ ਹਨ।
ਫ਼ਤਿਹਗੜ੍ਹ ਸਾਹਿਬ ਦੇ ਪਿੰਡ ਨੌਗਾਵਾਂ ਦੇ ਪਰਿਵਾਰ ਦੇ 4 ਜੀਆਂ ਨੂੰ 3 ਜੂਨ 2004 ਨੂੰ ਨਹਿਰ ਵਿਚ ਧੱਕਾ ਦਿੱਤਾ ਸੀ। ਮ੍ਰਿਤਕਾਂ ਵਿਚ ਕੁਲਵੰਤ ਸਿੰਘ, ਹਰਜੀਤ ਕੌਰ, ਰਮਨਦੀਪ ਕੌਰ ਤੇ ਅਰਵਿੰਦਰ ਸ਼ਾਮਲ ਸਨ। 5 ਜੂਨ 2004 ਨੂੰ ਬੱਸੀ ਪਠਾਣਾ ਥਾਣੇ ਵਿਚ ਮਾਮਲਾ ਦਰਜ ਹੋਇਆ ਸੀ। ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰ ਦੇ ਬਿਆਨਾਂ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ। 2012 ਵਿਚ ਡੂੰਘੀ ਜਾਂਚ ਤੋਂ ਬਾਅਦ ਪੁਲਿਸ ਮੁਲਜ਼ਮ ਖੁਸ਼ਵਿੰਦਰ ਤੱਕ ਪੁੱਜੀ ਸੀ। ਖੁਸ਼ਵਿੰਦਰ ਸਿੰਘ ਨੇ ਪਖੰਡੀ ਬਾਬਾ ਬਣ ਕੇ ਕੁਲਵੰਤ ਸਿੰਘ ਦੇ ਪਰਿਵਾਰ ਨੂੰ ਗੁਮਰਾਹ ਕੀਤਾ। ਖੁਸ਼ਵਿੰਦਰ ਸਿੰਘ ਨੇ ਪੈਸਿਆਂ ਦੇ ਲਾਲਚ ਵਿੱਚ ਪਰਿਵਾਰ ਦਾ ਕਤਲ ਕੀਤਾ ਸੀ। ਘਟਨਾ ਵਾਲੇ ਦਿਨ ਕੁਲਵੰਤ ਸਿੰਘ ਆਪਣੀ ਜ਼ਮੀਨ ਵੇਚ ਕੇ ਪਾਉਂਟਾ ਸਾਹਿਬ ਮੱਥਾ ਟੇਕਣ ਲਈ ਜਾ ਰਿਹਾ ਸੀ। 2004 ਤੋਂ 2007 ਤੱਕ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਤਫ਼ਤੀਸ਼ ਕੀਤੀ। 2007 ਤੋਂ ਇਸ ਮਾਮਲੇ ਦੀ ਕਮਾਨ ਸੀਬੀਆਈ ਦੇ ਹੱਥ ਸੌਂਪ ਦਿੱਤੀ ਗਈ। 4 ਅਗਸਤ ਨੂੰ ਮੋਹਾਲੀ ਸੀਬੀਆਈ ਕੋਰਟ ਨੇ ਖੁਸ਼ਵਿੰਦਰ ਨੂੰ ਦੋਸ਼ੀ ਕਰਾਰ ਦਿੱਤਾ। 28 ਅਗਸਤ ਨੂੰ ਸੀਬੀਆਈ ਕੋਰਟ ਨੇ ਖੁਸ਼ਵਿੰਦਰ ਨੂੰ ਆਪਣੇ ਨਾਨਕੇ ਪਰਿਵਾਰ ਦੇ 6 ਮੈਂਬਰਾਂ ਦੇ ਕਤਲ ਮਾਮਲੇ ਵਿਚ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

Real Estate