ਵੀਜ਼ਾ ਰਿਫਿਊਜਲ ਨੇ ਲਈ ਨੌਜਵਾਨ ਦੀ ਜਾਨ

986

ਆਈਲੈਟਸ ਕਰਨ ਦੇ ਬਾਵਜੂਦ ਵੀਜ਼ਾ ਨਾ ਲੱਗਣ ਤੋਂ ਪ੍ਰੇਸ਼ਾਨ ਪੰਜਾਬ ਪੁਲੀਸ ਵਿਚ ਸਬ ਇੰਸਪੈਕਟਰ ਦੇ ਪੁੱਤਰ ਨੇ ਆਪਣੇ ਪਿਤਾ ਦੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਐਸਐਸਪੀ ਦਫਤਰ ਫਾਜ਼ਿਲਕਾ ਦੇ ਚੋਣ ਦਫ਼ਤਰ ਵਿੱਚ ਤਾਇਨਾਤ ਤੇ ਅਬੋਹਰ ਦੇ ਗੁਰੂ ਕ੍ਰਿਪਾ ਕਲੋਨੀ ਵਾਸੀ ਸਬ ਇੰਸਪੈਕਟਰ ਬਲਜੀਤ ਸਿੰਘ ਆਪਣੀ ਪਤਨੀ ਨਾਲ ਐਤਵਾਰ ਦੀ ਸ਼ਾਮ ਸਬਜ਼ੀ ਲੈਣ ਗਿਆ ਸੀ। ਇਸ ਦੌਰਾਨ ਉਸ ਦਾ 25 ਸਾਲਾ ਪੁੱਤਰ ਨਵਜੋਤ ਸਿੰਘ ਘਰ ਵਿਚ ਇਕੱਲਾ ਸੀ। ਜਦੋਂ ਨਵਜੋਤ ਦੀ ਮਾਂ ਸਬਜ਼ੀ ਲੈ ਕੇ ਦੇਰ ਸ਼ਾਮ ਘਰ ਆਈ ਤਾਂ ਨਵਜੋਤ ਆਪਣੇ ਕਮਰੇ ਵਿੱਚ ਖੂਨ ਨਾਲ ਲਥਪਥ ਹੋਇਆ ਪਿਆ ਸੀ। ਇਸ ਮੌਕੇ ਐਸਐਚਓ ਜਤਿੰਦਰ ਸਿੰਘ ਅਤੇ ਡੀਐਸਪੀ ਕੁਲਦੀਪ ਸਿੰਘ ਭੁੱਲਰ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਮੁਤਾਬਕ ਨਵਜੋਤ ਕੈਨੇਡਾ ਜਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਦੋ ਵਾਰ ਅਪਲਾਈ ਕੀਤਾ ਸੀ ਪਰ ਦੋਵੇਂ ਵਾਰ ਉਸ ਦਾ ਵੀਜ਼ਾ ਰੱਦ ਹੋ ਗਿਆ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ।

Real Estate