ਵੀਆਈਪੀ ਸਹੂਲਤਾਂ ਮਿਲਣ ਦਾ ਮਾਮਲਾ ਸਾਹਮਣੇ ਆਉਣ ਤੇ ਉਮਰਾਨੰਗਲ ਤੇ ਸ਼ਰਮਾ ਦੀ ਹੋਵੇਗੀ ਜੇਲ੍ਹ ਬਦਲੀ

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਗ੍ਰਿਫਤਾਰ ਕੀਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਮੁਅੱਤਲ ਕੀਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪਟਿਆਲਾ ਜੇਲ੍ਹ ‘ਚੋਂ ਦੂਜੀਆਂ ਜੇਲ੍ਹ ‘ਚ ਤਬਦੀਲ ਕਰਨ ਦਾ ਫੈਸਲਾ ਜਲਦ ਹੋ ਸਕਦਾ ਹੈ। ਖ਼ਬਰਾਂ ਅਨੁਸਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਸੰਗਰੂਰ ਅਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਰੋਪੜ ਜੇਲ੍ਹ ਭੇਜੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਕਿਉਂਕਿ ਪਟਿਆਲਾ ਜੇਲ੍ਹ ‘ਚ ਪ੍ਰਬੰਧਕੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਜੇਲ੍ਹ ਸੁਪਰਡੰਟ ਨੇ ਬੀਤੀ 2 ਮਾਰਚ ਨੂੰ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਾਹਰੀ ਲੋਕਾਂ ਨਾਲ ਬਗੈਰ ਕਿਸੇ ਐਂਟਰੀ ਦੇ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ ਸੀ। ਜਿਸ ‘ਤੇ ਸੋਮਵਾਰ ਨੂੰ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਖੁਦ ਐਕਸ਼ਨ ਲੈਂਦਿਆਂ ਪਟਿਆਲਾ ਜੇਲ੍ਹ ਦੇ ਸੁਪਰਡੰਟ ਦੀ ਮੁਅੱਤਲੀ ਦੇ ਆਰਡਰ ਕੱਢੇ ਸਨ। ਜਲਦ ਹੀ ਦੋਹਾਂ ਨੂੰ ਵੱਖ ਵੱਖ ਜੇਲ੍ਹਾਂ ‘ਚ ਭੇਜਣ ਦਾ ਫੈਸਲਾ ਵੀ ਜਾਰੀ ਹੋ ਸਕਦਾ ਹੈ ।

Real Estate