ਪੰਜਾਬ ਦੀ ਜੇਲ੍ਹ ‘ਚ ਫਿਲਮੀ ਅੰਦਾਜ਼ ‘ਚ ਨਸ਼ੇ ਦੀ ਤਸਕਰੀ

1001

ਪੰਜਾਬ ਦੀਆਂ ਜੇਲ੍ਹਾਂ ਵਿੱਚੋ ਇੱਕ ਮਾਮਲਾ ਫਰੀਦਕੋਟ ਦੀ ਮਾਡਰਨ ਜੇਲ੍ਹ ਤੋਂ ਸਾਹਮਣੇ ਆਇਆ ਹੈ, ਜਿਥੇ ਜੇਲ੍ਹ ਦੇ ਬਾਹਰੋਂ ਬੀੜੀਆਂ, ਜਰਦੇ, ਸਿਗਰਟਾਂ ਦੇ ਬੰਡਲ ਫੜੇ ਗਏ। ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਬਾਹਰ ਮੁੱਖ ਗੇਟ ‘ਤੇ ਤਾਇਨਾਤ ਪੰਜਾਬ ਹੋਮਗਾਰਡ ਦੇ ਜਵਾਨਾਂ ਨੇ ਜੇਲ੍ਹ ਦੇ ਅੰਦਰ ਮੰਦਿਰ ਲਈ ਰਿਕਸ਼ੇ ‘ਤੇ ਲੱਦ ਕੇ ਲਿਜਾਏ ਜਾ ਰਹੇ ਦੋ ਵੱਡੇ ਸਪੀਕਰ ਬੋਕਸਾਂ ਦੀਆਂ ਜਾਲੀਆਂ ਖੋਲ੍ਹ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਵਿੱਚੋਂ ਵੱਡੀ ਤਦਾਦ ਵਿੱਚ ਬੀੜੀਆਂ,ਸਿਗਰਟਾਂ ਅਤੇ ਜਰਦੇ ਦੇ ਬੰਡਲ ਬਰਾਮਦ ਹੋਏ, ਇੱਥੇ ਦੱਸਿਆ ਜਾ ਰਿਹਾ ਹੈ ਕੇ ਜੇਲ੍ਹ ਦੇ ਅੰਦਰ ਇੱਕ ਬੀੜੀ ਦੀ ਕੀਮਤ 100 ਰੁਪਏ ਦੱਸੀ ਜਾ ਰਹੀ ਹੈ ਜਿਸ ਤੋਂ ਮਹਿਜ਼ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਸ ਸਮਾਨ ਦੀ ਜੇਲ੍ਹ ਦੇ ਅੰਦਰ ਦੋ ਲੱਖ ਦੇ ਕਰੀਬ ਦੀ ਵਿਕਰੀ ਹੋਣੀ ਸੀ, ਜਿਸ ਨੇ ਜੇਲ੍ਹ ਦੀ ਸੁਰੱਖਿਆ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਇਸ ਮੌਕੇ ਰਿਕਸ਼ਾ ਚਾਲਕ ਸੁਖਦੇਵ ਨੇ ਦੱਸਿਆ ਕਿ ਦੋ ਕਾਰ ਸਵਾਰ ਵਾਲਿਆਂ ਨੇ ਨਹਿਰ ਕੋਲ ਇਹ ਸਪੀਕਰ ਬਕਸੇ ਜੇਲ੍ਹ ਦੇ ਅੰਦਰ ਛੱਡਣ ਲਈ ਕਿਹਾ ਸੀ ਜਿਸ ਦੇ ਬਦਲੇ ਉਸ ਨੂੰ 30 ਰੁਪਏ ਦਿੱਤੇ ਗਏ ਸਨ, ਉਸਨੇ ਕਿਹਾ ਕਿ ਇਸ ਤੋਂ ਵੱਧ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।

Real Estate