ਜਦੋਂ ਜੱਜ ਸਾਬ ਵੀ ਲੁੱਟੇ ਗਏ

2970

ਨਾਭਾ ਦੇ ਇਕ ਸਿਵਲ ਜੱਜ-ਕਮ-ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਨਾਲ 2.6 ਲੱਖ ਰੁਪਏ ਦੀ ਡੈਬਿਟ ਕਾਰਡ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਮਾਰਨ ਵਾਲਿਆਂ ਨੇ ਸਿਵਲ ਜੱਜ-ਕਮ-ਜੁਡੀਸ਼ੀਅਲ ਮੈਜਿਸਟਰੇਟ ਹਰਮਨਜੀਤ ਸਿੰਘ ਦਿਓਲ ਦੇ ਬੈਂਕ ਖਾਤੇ ਨੂੰ ਨਿਸ਼ਾਨਾ ਬਣਾਇਆ ਅਤੇ ਕਥਿਤ ਤੌਰ ‘ਤੇ ਉਸਦੇ ਐਸਬੀਆਈ ਪਲੈਟਿਨਮ ਡੈਬਿਟ ਕਾਰਡ ਨੂੰ ਹੈਕ ਕਰਨ ਉਰੰਤ ਝਾਰਖੰਡ ਦੀ ਬੈਂਕ ਤੋਂ 2.6 ਲੱਖ ਰੁਪਏ ਕਢਵਾ ਲਏ। ਹਰਮਨਜੀਤ ਦਿਉਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਦੋਂ 40,000 ਰੁਪਏ ਨਿਕਲ ਜਾਣ ਦਾ ਮੈਸਜ ਦੇਖਿਆ ਤਾਂ ਬੈਂਕ ਨੂੰ ਇਸਦੀ ਜਾਣਕਾਰੀ ਦਿੱਤੀ। ਪਰ ਬੈਂਕ ਵੱਲੋਂ ਉਸਦਾ ਕਾਰਡ ਬਲੌਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ, ਦੋ ਦਿਨਾਂ ਅੰਦਰ 9 ਵਾਰ ‘ਚ ਚੋਰਾਂ ਨੇ ਐਸਬੀਆਈ ਖਾਤੇ ‘ਚੋਂ 2,67,500 ਰੁਪਏ ਕਢਵਾ ਲਏ। ਜਦਕਿ ਉਨ੍ਹਾਂ ਦੇ ਕਾਰਡ ਦੀ ਲਿਮਿਟ ਸਿਰਫ 1 ਲੱਖ ਰੁਪਏ ਹੀ ਹੈ।

Real Estate