ਏਅਰ ਕੈਨੇਡਾ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਾਰਣ ਦੀ ਮੰਗ ਨੇ ਫੜਿਆ ਜੋਰ

ਪਰਮਿੰਦਰ ਸਿੰਘ ਸਿੱਧੂ-

ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਕੈਨੇਡਾ ਤੇ ਇੰਗਲੈਂਡ ਲਈ ਸਿੱਧੀਆਂ ਫਲਾਈਆਂ ਚਲਾਉਣ ਲਈ ਐਨ ਆਰ ਆਈਜ਼ ਦੀ ਮੰਗ ਜੋਰ ਫੜ੍ਹ ਰਹੀ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਬੀੜਾ ਚੁੱਕਿਆ ਹੋਇਆ ਹੈ ਕਿ ਇਹ ਸਿੱਧੀਆਂ ਉਡਾਣਾ ਜਲਦ ਚਾਲੂ ਹੋ ਸਕਣਾ ਤਾ ਕਿ ਵਿਦੇਸ਼ ਵਿੱਚ ਬੈਠਾ ਪੰਜਾਬੀ ਭਾਈਚਾਰਾ ਇਸ ਦਾ ਲਾਹਾ ਲੈ ਸਕੇ। ਇਸ ਮਾਮਲੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ‘ਜਦੋਂ ਤੋਂ ਮੈਂ ਸੰਸਦ ਮੈਂਬਰ ਬਣਿਆ ਹਾਂ ਉਸ ਸਮੇਂ ਤੋਂ ਮੇਰੀ ਪਹਿਲੀ ਮੰਗ ਹੀ ਇਹਨਾਂ ਸਿੱਧੀਆ ਉਡਾਨਾਂ ਸੁ਼ਰੂ ਕਰਨ ਦੀ ਸੀ ਤੇ ਸੰਸਦ ਵਿੱਚ ਪਹਿਲਾ ਸਵਾਲ ਵੀ ਇਹੀ ਸੀ ਕਿ ਕੈਨੇਡਾ ਤੋ ਅੰਮ੍ਰਿਤਸਰ ਸਿੱਧੀ ਉਡਾਣ ਚਾਲੂ ਕੀਤੀ ਜਾਵੇ।’ ਸ੍ਰੀ ਔਜਲਾ ਨੇ ਕਿਹਾ ਕਿ ਕਾਫੀ ਹੱਦ ਤੱਕ ਅਸੀਂ ਕਾਮਯਾਬ ਵੀ ਹੋ ਗਏ ਹਾਂ ਜਿਵੇ ਆਸਟ੍ਰੇਲੀਆ , ਦੁਬਈ, ਬੈਂਕਾਕ ਅਤੇ ਭਾਰਤ ਵਿੱਚ ਹੀ ਹਜੂਰ ਸਾਹਿਬ ਤੇ ਹੋਰ ਉਡਾਣਾ ਸੁ਼ਰੂ ਹੋ ਗਈਆ ਹਨ । ਔਜਲਾ ਨੇ ਅੱਗੇ ਦੱਸਿਆ ਹੈ ਕਿ ਸਾਡੀ ਕੋਸਿ਼ਸ ਹੈ ਕਿ ਕਾਰਗੋ ਉਡਾਣਾਂ (ਢੋਆ-ਢੁਆਈ) ਵੀ ਸ਼ੁਰੂ ਕਰਵਾਈਆਂ ਜਾ ਸਕਣ ਤਾ ਕਿ ਪੰਜਾਬ ਵਿੱਚੋਂ ਹੋਰ ਸਮਾਨ ਵੀ ਬਾਹਰ ਜਾ ਸਕੇ ਜਿਸ ਦਾ ਫਾਇਦਾ ਪੂਰਾ ਪੰਜਾਬ ਚੁੱਕ ਸਕੇਗਾ।ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਵਿਭਾਗ ਨਾਲ ਵੀ ਗੱਲਬਾਤ ਚੱਲ ਰਹੀ ਹੈ ਕਿ ਪੰਜਾਬ ਵਿੱਚ ਅਜਿਹਾ ਕੀ ਪੈਦਾ ਕੀਤਾ ਜਾਵੇ ਜੋ ਵਿਦੇਸ਼ ਵਿੱਚ ਭੇਜਿਆ ਜਾ ਸਕਦਾ ਹੈ । ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਲੰਡਨ ਵਾਲੀਆਂ ਉਡਾਣਾਂ ਬੁਹਤ ਕਾਮਯਾਬ ਸਨ ਹੁਣ ਸਿਰਫ ਇੱਕ ਫਲਾਈਟ ਉਤਾਰਣ ਦੀ ਲੋੜ ਹੈ ਬਾਕੀ ਹਵਾਈ ਕੰਪਨੀਆ ਆਪਣੇ ਆਪ ਹੀ ਆ ਜਾਣਗੀੳਾਂ । ਉਨ੍ਹਾ ਕਿਹਾ ਕਿ ਇਸ ਸਮੇਂ ਏਅਰ ਇੰਡਿਆ ਘਾਟੇ ਵਿੱਚ ਜਾ ਰਿਹਾ ਹੈ ਕਿਉਂ ਕਿ ਕੇਂਦਰ ਦੀ ਭਾਜਪਾ ਸਰਕਾਰ ਜਿੱਦ ਕਰਕੇ ਉਡਾਣਾਂ ਚਲਾਉਦੀਂ ਹੈ ਨਾ ਕਿ ਫਾਇਦਾ ਵੇਖ ਕੇ। ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਲੱਖਾਂ ਸਰਧਾਲੂ ਆਊਂਣਾ ਚਹੁੰਦੇ ਹਨ ਇਸ ਨਾਲ ਪੰਜਾਬ ਦਾ ਟੂਰਿਜਮ ਵਧੇਗਾ ਤੇ ਅੰਮ੍ਰਿਤਸਰ ਦੀ ਇਕੋਨਮੀ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਦੀ ਦਿੱਖ ਸਵਾਰਣ ਲਈ ਵੀ ਗੱਲਬਾਤ ਚੱਲ ਰਹੀ ਹੈ ਤਾਂ ਕੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ।
ਸ੍ਰੀ ਔਜਲਾ ਨੇ ਕਿਹਾ ਕਿ ਜੇਕਰ 2019 ‘ਚ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪਹਿਲ ਤੇ ਅਧਾਰ ਤੇ ਅਸੀਂ ਆਪਣੀ ਮੰਗ ਪੂਰੀ ਕਵਰਾਉਣ ਦੀ ਕੋਸਿ਼ਸ ਕਰਾਂਗੇ। ਕੈਨੇਡਾ ਦੇ ਪੰਜਾਬੀ ਸੰਸਦ ਮੈਬਰਾਂ ਬਾਰੇ ਔਜਲਾ ਨੇ ਕਿਹਾ ਕਿ ਉਨਹਾਂ ਦਾ ਸਰਕਾਰ ਵਿੱਚ ਬਹੁਤ ਵੱਡਾ ਹੱਥ ਹੈ ਤੇ ਜੇਕਰ ਉਹ ਚਹੁਣ ਤਾਂ ਏਅਰ ਕੈਨੇਡਾ ਅੰਮ੍ਰਿਤਸਰ ਉੱਤਰ ਸਕਦੀ ਹੈ।

Real Estate