ਮਸੂਦ ਅਜ਼ਹਰ ਦੀ ਮੌਤ ਦੀਆਂ ਰਿਪੋਰਟਾਂ ਦੀ ਅਸਲੀਅਤ ਜਾਣਨ ’ਚ ਜੁਟੀਆਂ ਭਾਰਤੀ ਏਜੰਸੀਆਂ

898

ਭਾਰਤੀ ਖ਼ੁਫ਼ੀਆ ਏਜੰਸੀਆਂ ਹੁਣ ਇਹ ਪਤਾ ਲਾਉਣ ਦਾ ਜਤਨ ਕਰ ਰਹੀਆਂ ਹਨ ਕਿ ਮੀਡੀਆ ਉੱਤੇ ਪਾਕਿਸਤਾਨ ਸਥਿਤ ਦਹਿਸ਼ਤਗਰਦ ਜੱਥੇਬੰਦੀ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੀ ਮੌਤ ਬਾਰੇ ਚੱਲ ਰਹੀਆਂ ਰਿਪੋਰਟਾਂ ਵਿੱਚ ਕਿੰਨੀ ਕੁ ਸੱਚਾਈ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ਼ ਇੰਨਾ ਕੁ ਪਤਾ ਸੀ ਕਿ ਅਜ਼ਹਰ ਦੇ ਪਹਿਲਾਂ ਗੁਰਦੇ ਫ਼ੇਲ੍ਹ ਹੋ ਗਏ ਸਨ, ਜਿਸ ਕਰਕੇ ਉਹ ਇੱਕ ਫ਼ੌਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਬਹਾਵਲਪੁਰ (ਪਾਕਿਸਤਾਨ) ਦੇ ਇੱਕ ਨਿਵਾਸੀ ਨੇ ਦੱਸਿਆ ਕਿ ਮਸੁਦ ਅਜ਼ਹਰ ਨੇ ਸਾਲ 2000 ਦੌਰਾਨ ਜੈਸ਼–ਏ–ਮੁਹੰਮਦ ਦੀ ਸਥਾਪਨਾ ਕੀਤੀ ਸੀ।
50 ਸਾਲਾ ਅਜ਼ਹਰ ਨੂੰ ਸਾਲ 1999 ਦੌਰਾਨ ਐੱਨਡੀਏ ਸਰਕਾਰ ਨੇ ਇੰਡੀਅਨ ਏਅਰਲਾਈਨਜ਼ ਦੀ ਅਗ਼ਵਾਸ਼ੁਦਾ ਉਡਾਣ ਆਈਸੀ–814 ਦੇ ਦੇ ਸੈਂਕੜੇ ਬੰਧਕਾਂ ਨੂੰ ਛੁਡਾਉਣ ਬਦਲੇ ਉਦੋਂ ਦੀ ਐੱਨਡੀਏ ਸਰਕਾਰ ਨੇ ਮਸੂਦ ਅਜ਼ਹਰ ਨੂੰ ਜੇਲ੍ਹ ’ਚੋਂ ਆਜ਼ਾਦ ਕਰ ਕੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਪਹੁੰਚਾਇਆ ਸੀ। ਇਹ ਮਸੂਦ ਅਜ਼ਹਰ ਹੀ 2001 ਦੇ ਭਾਰਤੀ ਸੰਸਦ ਉੱਤੇ ਹਮਲੇ, ਜੰਮੂ–ਕਸ਼ਮੀਰ ਸੂਬਾ ਅਸੈਂਬਲੀ ਉੱਤੇ ਆਤਮਘਾਤੀ ਹਮਲੇ ਅਤੇ ਪਠਾਨਕੋਟ ੀੳਾਂ ਬੇਸ ਤੇ ਹੁਣ ਪੁਲਵਾਮਾ ਹਮਲੇ ਲਈ ਜ਼ਿੰਮੇਵਾਰ ਸੀ। ਮੀਡੀਆ ਇਸ ਵੇਲੇ ਅਜਿਹੀਆਂ ਖ਼ਬਰਾਂ ਨਾਲ ਭਰਿਆ ਪਿਆ ਹੈ ਕਿ ਮਸੂਦ ਅਜ਼ਹਰ ਮਾਰਿਆ ਜਾ ਚੁੱਕਾ ਹੈ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਰਹੀ।
ਪੁਲਵਾਮਾ ਹਮਲੇ ਤੋਂ ਬਾਅਦ (ਜਿਸ ਵਿੱਚ 40 ਭਾਰਤੀ ਜਵਾਨ ਸ਼ਹੀਦ ਹੋਏ ਸਨ) ਭਾਰਤੀ ਹਵਾਈ ਫ਼ੌਜ ਵੱਲੋਂ ਬਾਲਾਕੋਟ ਸਥਿਤ ਜੈਸ਼ ਦੇ ਦਹਿਸ਼ਤਗਰਦ ਕੈਂਪ ਉੱਤੇ ਬੀਤੀ 26 ਫ਼ਰਵਰੀ ਨੂੰ ਹਮਲਾ ਕੀਤਾ ਗਿਆ ਸੀ। ਭਾਰਤ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਹਵਾਈ ਹਮਲਿਆਂ ਦੀ ਅਥਾਹ ਸਫ਼ਲਤਾ ਹੱਥ ਲੱਗੀ ਹੈ।
ਉੱਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਟੈਲੀਵਿਜ਼ਨ ਉੱਤੇ ਪ੍ਰਵਾਨ ਕੀਤਾ ਸੀ ਕਿ ਮਸੂਦ ਅਜ਼ਹਰ ਪਾਕਿਸਤਾਨ ਵਿੱਚ ਹੀ ਹੈ ਪਰ ਉਹ ਬੀਮਾਰ ਹੈ। ਪ੍ਰਾਪਤ ਰਿਪੋਰਟ ਮੁਤਾਬਕ ਇਸਲਾਮਾਬਾਦ ਤੋਂ ਇੱਕ ਰਿਪੋਰਟ ਆਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮਸੂਦ ਅਜ਼ਹਰ ਦਾ ਪਾਕਿਸਤਾਨ ਦੇ ਇੱਕ ਫ਼ੌਜੀ ਹਸਪਤਾਲ ਵਿੱਚ ਡਾਇਲਾਇਸਿਸ ਹੋ ਰਿਹਾ ਹੈ।

Real Estate