ਬਾਗੀਆਂ ਲਈ ਖੋਲ੍ਹੇ ਭਗਵੰਤ ਮਾਨ ਨੇ ਦਰ

1013

ਸੰਗਰੂਰ ਸੰਸਦੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਨੇ ਕਿਹਾ ਹੈ ਕਿ ਬਾਗ਼ੀ ਵਿਧਾਇਕਾਂ ਲਈ ਪਾਰਟੀ ਦੇ ਦਰ ਸਦਾ ਖੁੱਲ੍ਹੇ ਹਨ। ਭਗਵੰਤ ਨੇ ਕਿਹਾ ਕਿ ਹੁਣ ਕੁਝ ਵੀ ਬਦਲਿਆ ਨਹੀਂ ਹੈ। ਰੇਤ–ਮਾਫ਼ੀਆ, ਬੇਰੁਜ਼ਗਾਰੀ, ਦਲਿਤਾਂ ਉੱਤੇ ਹੋਣ ਵਾਲੀਆਂ ਵਧੀਕੀਆਂ, ਕਿਸਾਨ ਖ਼ੁਦਕੁਸ਼ੀਆਂ ਤੇ ਨੌਜਵਾਨਾਂ ਦਾ ਵਿਦੇਸ਼ਾਂ ਨੂੰ ਜਾਣਾ ਸਭ ਕੁਝ ਪੰਜਾਬ ਵਿੱਚ ਉਵੇਂ ਹੀ ਚੱਲ ਰਿਹਾ ਹੈ।
ਬਾਗ਼ੀਆਂ ਬਾਰੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬਾਗ਼ੀਆਂ ਲਈ ਪਾਰਟੀ ਦੇ ਦਰ ਸਦਾ ਖੁੱਲ੍ਹੇ ਹਨ ਪਰ ਇਸ ਬਾਰੇ ਫ਼ੈਸਲਾ ਉਨ੍ਹਾਂ ਨੇ ਖ਼ੁਦ ਕਰਨਾ ਹੈ। ‘ਉਹ ਖ਼ੁਦ ਨੂੰ ਕਹਿੰਦੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਪਰ ਜਦੋਂ ਪਾਰਟੀ ਦੇ ਬਾਕੀ ਸਾਰੇ ਵਿਧਾਇਕ ਵਿਧਾਨ ਸਭਾ ’ਚੋਂ ਵਾਕਆਊਟ ਕਰਦੇ ਹਨ, ਤਾਂ ਉਹ ਬਾਹਰ ਨਹੀਂ ਜਾਂਦੇ। ਸੁਖਪਾਲ ਖਹਿਰਾ ਹੁਣ ਇਹ ਆਖਦੇ ਹਨ ਕਿ ਉਹ ਵਿਧਾਇਕੀ ਤੋਂ ਅਸਤੀਫ਼ਾ ਨਹੀਂ ਦੇਵਾਂਗਾ ਕਿਉਂਕਿ ਆਮ ਜਨਤਾ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਆਵਾਜ਼ ਬਣਨ ਲਈ ਚੁਣਿਆ ਹੈ ਪਰ ਉਹ ਸਮੁੱਚੇ ਬਜਟ ਸੈਸ਼ਨ ਦੌਰਾਨ ਕਦੇ ਵਿਖਾਈ ਹੀ ਨਹੀਂ ਦਿੱਤੇ। ਕੀ ਉਹ ਡਿਸਕੁਆਲੀਫ਼ਿਕੇਸ਼ਨ ਨੋਟਿਸ ਤੋਂ ਡਰਦੇ ਹਨ।’

Real Estate