ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਸੇਵਾ ਬਹਾਲ

1173

ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਸੇਵਾ ਨੂੰ ਅੱਜ ਬਹਾਲ ਕਰ ਦਿੱਤਾ। ਦੋ-ਪੱਖੀ ਸੰਬੰਧਾਂ ‘ਚ ਤਣਾਅ ਦੇ ਚੱਲਦਿਆਂ ਇਹ ਸੇਵਾ ਪਿਛਲੇ ਕੁਝ ਦਿਨਾਂ ਤੋਂ ਮੁਅੱਤਲ ਸੀ। ਇਹ ਟਰੇਨ ਲਾਹੌਰ ਤੋਂ ਸੋਮਵਾਰ ਅਤੇ ਵੀਰਵਾਰ ਨੂੰ ਚੱਲਦੀ ਹੈ। ਪਾਕਿਸਤਾਨ ਦੀ ਇੱਕ ਮੀਡੀਆ ਰਿਪੋਰਟ ਮੁਤਾਬਕ 150 ਯਾਤਰੀਆਂ ਨਾਲ ਅੱਜ ਸਮਝੌਤਾ ਐਕਸਪ੍ਰੈੱਸ ਲਾਹੌਰ ਤੋਂ ਭਾਰਤ ਲਈ ਰਵਾਨਾ ਹੋਈ। ਭਾਰਤ ਪਾਕਿਸਤਾਨ ਵਿਚਾਲੇ 1971 ਦੇ ਯੁੱਧ ਨੂੰ ਸੁਲਝਾਉਣ ਵਾਲੇ ਸ਼ਿਮਲਾ ਸਮਝੌਤੇ ਦੇ ਤਹਿਤ 22 ਜੁਲਾਈ, 1976 ਨੂੰ ਇਹ ਟਰੇਨ ਸੇਵਾ ਸ਼ੁਰੂ ਕੀਤੀ ਗਈ ਸੀ।

Real Estate