ਡੇਰਾ ਮੁਖੀ ਵੱਲੋਂ ਲਿਖੀ ਮੁਆਫੀ ਦੀ ਚਿੱਠੀ ਅਕਾਲ ਤਖ਼ਤ ‘ਤੇ ਹੋਈ ਐਡਿਟ : ਜਥੇਦਾਰ ਦਾ ਦਾਅਵਾ

1074

ਦਿ ਟ੍ਰਿਬਿਊਨ ਮੁਤਾਬਕ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਯੂ-ਟਰਨ ਲੈ ਲਿਆ। ਉਨ੍ਹਾਂ ਉੱਤੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਨ ਦੇ ਇਲਜ਼ਾਮ ਸਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਜਨਰਲ ਸਕੱਤਰ ਨੂੰ ਸੌਂਪ ਦਿੱਤਾ ਸੀ ਪਰ ਸੰਗਤ ਨੇ ਜ਼ੋਰ ਪਾਇਆ ਜਿਸ ਤੋਂ ਬਾਅਦ ਪੰਜ ਪਿਆਰਿਆਂ ਦੀ ਬੈਠਕ ਹੋਈ ਤੇ ਉਨ੍ਹਾਂ ਨੂੰ ਜਥੇਦਾਰ ਵਜੋਂ ਸੇਵਾ ਜਾਰੀ ਰੱਖਣ ਲਈ ਕਿਹਾ ਗਿਆ।ਹਾਲਾਂਕਿ ਅਸਤੀਫ਼ਾ ਦੇਣ ਤੋਂ ਬਾਅਦ ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਦੌਰਾਨ ਇਕਬਾਲ ਸਿੰਘ ਨੇ ਦਾਅਵਾ ਕੀਤਾ ਸੀ ਕਿ ਅਕਾਲ ਤਖ਼ਤ ਵਿਖੇ ਸਿੱਖ ਜਥੇਦਾਰਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਵੱਲੋਂ ਲਿਖੀ ਮਾਫ਼ੀ ਦੀ ਚਿੱਠੀ ਦੀ ਐਡਿਟਿੰਗ ਕੀਤੀ ਗਈ ਸੀ।ਅਖ਼ਬਾਰ ਲਿਖਦਾ ਹੈ, ਉਨ੍ਹਾਂ ਕਿਹਾ, “ਗਿਆਨੀ ਗੁਰਮੁਖ ਸਿੰਘ ਨੇ ਆਪਣੇ ਇੱਕ ਕਰੀਬੀ ਨੂੰ ਦਿੱਲੀ ਤੋਂ ਸੱਦਿਆ ਅਤੇ ਚਿੱਠੀ ਐਡਿਟ ਕਰਵਾਈ। ਉਨ੍ਹਾਂ ਨੇ ਚਿੱਠੀ ਵਿੱਚ ‘ਖਿਮਾ ਦਾ ਜਾਚਕ’ ਸ਼ਬਦ ਜੋੜਿਆ ਜੋ ਕਿ ਪਹਿਲਾਂ ਚਿੱਠੀ ਵਿੱਚ ਨਹੀਂ ਸੀ।”

Real Estate