ਕਿੰਨ੍ਹੇ ਅੱਤਵਾਦੀ ਮਰੇ ਉਹਨਾਂ ਦੀ ਗਿਣਤੀ ਕਰਨਾ ਹਵਾਈ ਫੌਜ ਦਾ ਕੰਮ ਨਹੀਂ -ਹਵਾਈ ਫੌਜ ਮੁਖੀ

1096

ਪਾਕਿਸਤਾਨ ਦੇ ਬਾਲਾਕੋਟ ‘ਚ ਭਾਰਤੀ ਹਵਾਈ ਫੌਜ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਤੋਂ ਬਾਅਦ ਅੱਜ ਹਵਾਈ ਫੌਜ ਮੁਖੀ ਬੀ।ਐੱਸ ਧਨੋਆ ਨੇ ਵੱਡਾ ਬਿਆਨ ਦਿੱਤਾ ਹੈ ਕਿ ਹਵਾਈ ਫੌਜ ਨੇ ਏਅਰ ਸਟਰਾਈਕ ਕਰ ਪਾਕਿ ਦੇ ਕਈ ਅੱਤਵਾਦੀ ਟਿਕਾਣੇ ਤਬਾਹ ਕੀਤੇ ਹਨ।ਉਹਨਾਂ ਕਿਹਾ ਕਿ ਕਿੰਨ੍ਹੇ ਅੱਤਵਾਦੀ ਮਰੇ ਉਹਨਾਂ ਦੀ ਗਿਣਤੀ ਕਰਨਾ ਹਵਾਈ ਫੌਜ ਦਾ ਕੰਮ ਨਹੀਂ ਹੈ। ਅਸੀਂ ਅੱਤਵਾਦੀ ਟਿਕਾਣੇ ਤਬਾਹ ਕਰਦੇ ਹਾਂ ਨਾਂ ਕਿ ਅੱਤਵਾਦੀਆਂ ਦੇ ਮਾਰੇ ਜਾਣ ਦੀ ਗਿਣਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਜੰਗਲ ‘ਚ ਬੰਬ ਸੁੱਟਦੇ ਤਾਂ ਪਾਕਿਸਤਾਨ ਵਲੋਂ ਜਵਾਬੀ ਹਮਲਾ ਨਹੀਂ ਹੁੰਦਾ।ਉਹਨਾਂ ਨੇ ਕਿਹਾ ਮਿਗ-21 ਇਕ ਚੰਗਾ ਅਤੇ ਹਮਲਾਵਰ ਜਹਾਜ਼ ਹੈ। ਮਿਗ-21 ਨੂੰ ਅਪਗਰੇਡ ਕੀਤਾ ਗਿਆ ਹੈ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪਾਕਿ ‘ਚ ਆਪ੍ਰੇਸ਼ਨ ਖ਼ਤਮ ਨਹੀਂ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿੰਗ ਕਮਾਂਡਰ ਅਭਿਨੰਦਨ ਦਾ ਮੈਡੀਕਲ ਜਾਰੀ ਹੈ ਅਤੇ ਉਹ ਉਡਾਣ ਭਰੇਗਾ ਜਾਂ ਨਹੀਂ ਇਹ ਮੈਡੀਕਲ ਪੂਰਾ ਹੋਣ ਤੋਂ ਬਾਅਦ ਤੈਅ ਹੋਵੇਗਾ।

Real Estate