ਭਾਰਤੀ ਮੀਡੀਆ ਨੇ ਅੱਤਵਾਦੀ ਅਜਹਰ ਦੀ ਮੌਤ ਦੀ ਦਿੱਤੀ ਖ਼ਬਰ : ਹਾਲੇ ਕੋਈ ਪੁਸ਼ਟੀ ਨਹੀਂ

1040

ਭਾਰਤੀ ਮੀਡੀਆ ਅੱਤਵਾਦੀ ਮਸੂਦ ਅਜਹਰ ਦੀ ਮੌਤ ਦੀਆਂ ਖਬਰਾਂ ਦੇ ਰਿਹਾ ਹੈ ਪਰ ਇਹਨਾਂ ਖ਼ਬਰਾਂ ਦੀ ਪੁਸ਼ਟੀ ਨਾ ਤਾਂ ਪਾਕਿਸਤਾਨ ਨੇ ਕੀਤੀ ਹੈ ਨਾ ਅਜਹਰ ਦੀ ਜਥੇਬੰਦੀ ਨੇ। ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਨੇ ਭਾਰਤ ਵਿੱਚ ਕਈ ਹਮਲੇ ਕਰਵਾਏ ਹਨ। ਪਿਛਲੇ ਦਿਨ ਪਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਵੀ ਮਸੂਦ ਦਾ ਹੱਥ ਮੰਨਿਆ ਜਾ ਰਿਹਾ ਹੈ। ਪਿਛਲੇ ਦਿਨਾਂ ਵਿੱਚ ਪਾਕਿਸਤਾਨ ਵੱਲੋਂ ਕਿਹਾ ਗਿਆ ਸੀ ਕਿ ਮਸੂਦ ਅਜਹਰ ਕਿਡਨੀ ਦੀ ਬਿਮਾਰੀ ਕਰਕੇ ਹਸਪਤਾਲ ਵਿੱਚ ਦਾਖਲ ਹੈ। ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਮਸੂਦ ਇੰਨਾ ਬਿਮਾਰ ਹੈ ਕਿ ਉਹ ਘਰੋਂ ਬਾਹਰ ਵੀ ਨਹੀਂ ਨਿਕਲ ਸਕਦਾ।
ਭਾਰਤੀ ਮੀਡੀਆ ਇਹ ਵੀ ਖ਼ਬਰ ਦੇ ਰਿਹਾ ਹੈ ਕਿ ਮਸੂਦ ਬਾਲਕੋਟਾ ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਇਸ ਕਰਕੇ ਉਸ ਦੀ ਮੌਤ ਹੋਈ ਹੈ। ਉਂਝ ਇਸ ਬਾਰੇ ਵੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ।

Real Estate