ਅਫਗਾਨਿਸਤਾਨ ‘ਚ ਹੜ੍ਹਾਂ ਕਾਰਨ 20 ਤੋਂ ਵੱਧ ਮੌਤਾਂ ਦੀਆਂ ਖ਼ਬਰਾਂ

3244

ਅਫਗਾਨਿਸਤਾਨ ਦੇ ਦੱਖਣੀ ਸੂਬੇ ਦੀ ਰਾਜਧਾਨੀ ਵਿਚ ਹੜ੍ਹ ਆਉਣ ਨਾਲ ਕਈ ਬੱਚਿਆਂ ਸਮੇਤ 20 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ, ਕਈ ਹੋਰ ਲਾਪਤਾ ਹੋ ਗਏ। ਸੰਯੁਕਤ ਰਾਸ਼ਟਰ ਦੇ ਦਫ਼ਤਰ (ਓ। ਸੀ। ਐੱਚ। ਏ।) ਅਨੁਸਾਰ ਸਥਾਨਕ ਲੋਕਾਂ ਦੀ ਮੌਤ ਹੜ੍ਹ ਆਉਣ ਕਾਰਨ ਢਹੇ ਘਰਾਂ ਕਾਰਨ ਹੋਈ ਅਤੇ ਜਾਂ ਜੋ ਲੋਕ ਆਪਣੀਆਂ ਕਾਰਾਂ ‘ਚ ਸਫਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਅਫ਼ਗ਼ਾਨਿਸਤਾਨ ਦੇ ਦੱਖਣੀ ਸੂਬੇ ਕੰਧਾਰ ‘ਚ ਭਾਰੀ ਮੀਂਹ ਪਿਆ । ਰਿਪੋਰਟ ਮੁਤਾਬਕ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇੱਕ ਅਨੁਮਾਨ ਮੁਤਾਬਕ ਪੂਰੇ ਇਲਾਕੇ ‘ਚ 2000 ਘਰ ਨੁਕਸਾਨੇ ਗਏ। ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਇਲਾਕਿਆਂ ‘ਚ ਪਹੁੰਚਾਇਆ ਗਿਆ ਹੈ। ਕੁਝ ਇਲਾਕਿਆਂ ‘ਚ ਪਾਣੀ ਦੇ ਪੱਧਰ ‘ਚ ਵਾਧਾ ਜਾਰੀ ਹੈ।

Real Estate