ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਆਈਜੀ ਉਮਰਾਨੰਗਲ ​​ਮੁਅੱਤਲ

1417

ਪੰਜਾਬ ਦੇ ਗ੍ਰਹਿ ਵਿਭਾਗ ਨੇ ਸ਼ੁੱਕਰਵਾਰ ਨੂੰ ਕੋਟਕਪੂਰਾ ਫਾਇਰਿੰਗ ਕੇਸ ਦੇ ਮੁਲਜ਼ਮ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਪਰਮਰਾਜ ਸਿੰਘ ਉਮਰਾਨੰਗਲ ਨੂੰ ਮੁਅੱਤਲ ਕਰ ਦਿੱਤਾ ਹੈ। ਕੋਟਕਪੂਰਾ ਅਤੇ ਬਹਿਬਲ ਕਲਾਂ ਫਾਇਰਿੰਗ ਦੇ ਕੇਸਾਂ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਉਮਰਾਨੰਗਲ ਨੂੰ 18 ਫਰਵਰੀ ਨੂੰ ਚੰਡੀਗੜ੍ਹ ਦੇ ਪੰਜਾਬ ਪੁਲਿਸ ਹੈੱਡਕੁਆਰਟਰ ਤੋਂ ਚੰਡੀਗੜ੍ਹ ਦੇ ਗ੍ਰਿਫਤਾਰ ਕੀਤਾ ਸੀ।
ਸੱਤ ਦਿਨਾਂ ਪੁਲਿਸ ਰਿਮਾਂਡ ਦੇ ਬਾਅਦ 26 ਫਰਵਰੀ ਨੂੰ ਉਮਰਾਨੰਗਲ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਫਰੀਦਕੋਟ ਮਾਡਰਨ ਜੇਲ੍ਹ ਚ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸੁਰੱਖਿਆ ਕਾਰਨਾਂ ਕਰਕੇ ਪਟਿਆਲਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।ਹਿੰਦੁਸਤਾਨ ਟਾਈਮਜ਼ ਦੀ ਕ਼ਬਰ ਅਨੁਸਾਰ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਦੁਆਰਾ ਜਾਰੀ ਹੁਕਮਾਂ ਮੁਤਾਬਕ ਉਮਰਾਨੰਗਲ ਨੂੰ ਮੁਅੱਤਲ ਕਰਨ ਦਾ ਫੈਸਲਾ ਆਲ ਇੰਡੀਆ ਸਰਵਿਸ ਰੂਲਜ਼ ਅਧੀਨ ਲਿਆ ਗਿਆ ਸੀ। ਹੁਕਮਾਂ ਚ ਲਿਖਿਆ ਹੈ ਕਿ ਇਕ ਸਰਕਾਰੀ ਮੁਲਾਜ਼ਮ ਨੂੰ 48 ਘੰਟਿਆਂ ਤੋਂ ਵੱਧ ਦੀ ਕਾਰਵਾਈ ਮਗਰੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਉਸ ਨੂੰ 18 ਫਰਵਰੀ ਤੋਂ ਮੁਅੱਤਲ ਮੰਨਿਆ ਜਾਵੇਗਾ।ਐਸ।ਆਈ।ਟੀ। ਦੀ ਜਾਂਚ ਵਿਚ ਪਾਇਆ ਗਿਆ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਕੋਟਕਪੂਰਾ ਵਿਚ ਸਬੂਤ ਮਿਟਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਉਮਰਾਨੰਗਨ ਦੋਵੇਂ ਸਥਾਨਾਂ ‘ਤੇ ਫੋਰਸ ਦੀ ਕਮਾਂਡ ਕਰ ਰਿਹਾ ਸੀ ਤੇ ਐਸਐਸਪੀ ਸ਼ਰਮਾ ਨਾਲ ਸੰਪਰਕ ਕਰ ਰਿਹਾ ਸੀ ਜੋ ਬਹਿਲਬਲ ਕਲਾਂ ਵਿਚ ਪੁਲਿਸ ਪਾਰਟੀ ਦੀ ਅਗਵਾਈ ਕਰ ਰਿਹਾ ਸੀ।ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਦੇ ਬਾਅਦ ਇਕ ਪ੍ਰੈਸ ਕਾਨਫਰੰਸ ਵਿਚ ਉਮਰਾਨੰਗਲ ਨੇ ਪੁਲਿਸ ਦੀ ਸਵੈ-ਰੱਖਿਆ ਥਿਊਰੀ ਦਾ ਸਮਰਥਨ ਕੀਤਾ ਸੀ।

Real Estate