ਅਭਿਨੰਦਨ ਭਾਰਤੀ ਮੀਡੀਆ ‘ਤੇ ਵਰ੍ਹੇ ,ਪਾਕਿ ਨੇ ਜਾਰੀ ਕੀਤਾ ਵੀਡੀਓ

1535

ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਤੋਂ ਰਿਹਾਅ ਕੀਤੇ ਜਾਣ ਤੋਂ ਪਹਿਲਾਂ ਉਸਦਾ ਇੱਕ ਹੋਰ ਪ੍ਰਾਪੇਗੰਡਾ ਵੀਡੀੳ ਜਾਰੀ ਕੀਤਾ ਗਿਆ ਹੈ ਜਿਸ ‘ਚ ਅਭਿਨੰਦਨ ਭਾਰਤੀ ਮੀਡੀਆ ਦੀ ਸਖਤ ਨਿਖੇਧੀ ਕਰਦਾ ਅਤੇ ਪਾਕਿਸਤਾਨੀ ਆਰਮੀ ਦੀ ਸ਼ਲਾਘਾ ਕਰਦਾ ਸੁਣਾਈ ਦੇ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਵਿਚ ਦਰਜਨ ਤੋਂ ਵੱਧ ਕੱਟ ਹਨ ਭਾਵ ਇਸ ਵਿਚੋਂ ਕਾਫੀ ਹਿੱਸੇ ਕੱਟੇ ਗਏ ਹਨ ।
ਅਭਿਨੰਦਨ ਇਸ ਵੀਡੀੳ ‘ਚ ਹਿੰਦੀ ‘ਚ ਆਪਣੀ ਪਹਿਚਾਣ ਦੱਸ ਰਿਹਾ ਹੈ। ਉਸਨੇ ਘਟਨਾ ਵਾਲੇ ਦਿਨ ਦਾ ਸਾਰਾ ਵਾਕਿਆ ਆਪਣੇ ਮੂੰਹੋਂ ਦੱਸਿਆ ਕਿ ਉਸ ਨਾਲ ਹਾਦਸਾ ਕਿਵੇਂ ਹੋਇਆ ਤੇ ਕਿਵੇਂ ਉਸਨੂੰ ਪਾਕਿ ਆਰਮੀ ਨੇ ਪਾਕਿ ਭੀੜ ਤੋਂ ਬਚਾ ਕੇ ਸੁਰੱਖਿਅਤ ਫਰਸਟ ਏਡ ਦਿੱਤੀ। ਅਭਿਨੰਦਨ ਨੇ ਦੱਸਿਆ ਕਿ ਭਾਰਤੀ ਮੀਡੀਆ ਬੇ ਵਜ੍ਹਾ ਹਰ ਖਬਰ ਨੂੰ ਮਿਰਚ ਮਸਾਲਾ ਲਾਕੇ ਦੱਸਦੇ ਹਨ ਜਿਸ ਨਾਲ ਆਮ ਲੋਕ ਗੁੰਮਰਾਹ ਹੁੰਦੇ ਹਨ। ਅਭਿਨੰਦਨ ਨੇ ਉਥੇ ਹੀ ਪਾਕਿ ਆਰਮੀ ਦੀ ਸ਼ਲਾਘਾ ਕੀਤੀ ਕਿ ਇਹ ਆਰਮੀ ਬਹੁਤ ਹੀ ਵਧੀਆ ਹੈ ਤੇ ਉਸ ਨੂੰ ਬਹੁਤ ਹੀ ਸਹਿਯੋਗ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਦੇ ਆਖਰੀ ਹਫਤੇ ਭਾਰਤੀ ਪਾਈਲਟ ਪਾਕਿ ਆਰਮੀ ਵੱਲੋਂ ਹਿਰਾਸਤ ‘ਚ ਲਿਆ ਗਿਆ ਸੀ। ਜਿਸ ਤੋਂ ਬਾਅਦ ਅੱਜ ਪਹਿਲੀ ਮਾਰਚ ਨੂੰ ਉਸਨੂੰ ਪੂਰੀ ਸੁਰੱਖਿਆ ਹੇਠ ਰਾਤ ੯ ਵਜੇ ਤੋਂ ਬਾਅਦ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ।

Real Estate