ਵਾਹਗਾ ਬਾਰਡਰ ‘ਤੇ ਅੱਜ ‘ਬੀਟਿੰਗ ਦ ਰਿਟ੍ਰੀਟ’ ਪ੍ਰੋਗਰਾਮ ਰੱਦ

1149

ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੂੰ ਅੱਜ ਪਾਕਿਸਤਾਨ ਭਾਰਤ ਹਵਾਲੇ ਕਰ ਰਿਹਾ ਹੈ। ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਵਾਹਗਾ ਬਾਰਡਰ ‘ਤੇ ਰੋਜ਼ਾਨਾ ਹੋਣ ਵਾਲੀ ਰਿਟ੍ਰੀਟ ਸੈਰਮਨੀ ‘ਚ ਆਮ ਲੋਕਾਂ ਦੀ ਐਂਟਰੀ ਨੂੰ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਦੀ ਬੀਟਿੰਗ ਰਿਟ੍ਰੀਟ ਸੈਰਮਨੀ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਟਾਰੀ ਸਰਹੱਦ ‘ਤੇ ਹੋਣ ਵਾਲੀ ਪਰੇਡ ਲੋਕ ਨਹੀਂ ਦੇਖ ਸਕਣਗੇ। ਡੀਸੀ ਢਿੱਲੋਂ ਨੇ ਕਿਹਾ ਕਿ ਅਭਿਨੰਦਨ ਨੂੰ ਭਾਰਤ ਆਉਣ ਲਈ ਕੁਝ ਘੰਟੇ ਹੋਰ ਲੱਗ ਸਕਦੇ ਹਨ ਤੇ ਕੋਈ ਪੱਕਾ ਸਮਾਂ ਫਿਲਹਾਲ ਤੈਅ ਨਹੀਂ ਹੋਇਆ ਹੈ। ਜਿਸ ਕਾਰਨ ਰਿਟ੍ਰੀਟ ਸੈਰਮਨੀ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।

Real Estate