ਲਾਦੇਨ ਦੇ ਮੁੰਡੇ ‘ਤੇ ਅਮਰੀਕਾ ਨੇ ਰੱਖਿਆ 70 ਕਰੋੜ ਦਾ ਇਨਾਮ

3142

ਅਮਰੀਕਾ ਨੇ ਅਲਕਾਇਦਾ ਮੁਖੀ ਰਹੇ ਓਸਾਮਾ ਬਿਨ ਲਾਦੇਨ ਦੇ ਮੁੰਡੇ ਦਾ ਪਤਾ ਦੱਸਣ ‘ਤੇ 10 ਲੱਖ ਅਮਰੀਕੀ ਡਾਲਰ ਇਨਾਮ ਦਾ ਐਲਾਨ ਕੀਤਾ ਹੈ, ਜੋ ਕਿ ਭਾਰਤੀ ਰਾਸ਼ੀ ‘ਚ ਕਰੀਨ 70 ਕਰੋੜ ਹੈ। ਅਮਰੀਕਾ ਅਨੁਸਾਰ ਲਾਦੇਨ ਦਾ ਮੁੰਡਾ ਹਮਜ਼ਾ ਬਿਨ ਲਾਦੇਨ ਅਮਰੀਕਾ ‘ਤੇ ਹਮਲੇ ਦੀ ਸਾਜਿਸ਼ ਘੜ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਮਜ਼ਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਅਮਰੀਕਾ ਤੋਂ ਲੈਣਾ ਚਾਹੁੰਦਾ ਹੈ। ਅਮਰੀਕੀ ਵਿਦੇਸ਼ੀ ਵਿਭਾਗ ਦੇ ਅਧਿਕਾਰੀ ਐਮਟੀ ਈਵਾਨੋਫ ਨੇ ਕਿਹਾ ਕਿ ਇਹ ਕਦਮ ਅਮਰੀਕਾ ਦੇ ਅਤਿਵਾਦ ਖਿਲਾਫ ਲੜਾਈ ਅਤੇ ਗੰਭੀਰਤਾ ਨੂੰ ਦਰਸਾਉਂਦਾ ਹੈ। ਰਿਪੋਰਟਾਂ ਮੁਤਾਬਕ ਲਾਦੇਨ ਦਾ ਮੁੰਡਾ ਕਈ ਸਾਲਾਂ ਤੋਂ ਲੁਕਿਆ ਹੋਇਆ ਹੈ ਤੇ ਖੁਫੀਆ ਵਿਭਾਗ ਦੀ ਜਾਣਕਾਰੀ ਮੁਤਾਬਕ ਉਹ ਇਸ ਵਕਤ ਇਰਾਨ ‘ਚ ਹੋ ਸਕਦਾ ਹੈ। ਇਹ ਵੀ ਖਬਰ ਹੈ ਕਿ ਹਮਜ਼ਾ ਅਲਕਾਇਦਾ ਦੇ ਬਹੁਤ ਹੀ ਉੱਚੇ ਅਹੁਦੇ ‘ਤੇ ਪਹੁੰਚ ਗਿਆ ਹੈ ।

Real Estate