ਭਾਰਤੀ ਪਾਇਲਟ ਦਾ ਬਾਘਾ ਵਿਖੇ ਸਵਾਗਤ ਕਰਨ ਲਈ ਕੈਪਟਨ ਨੇ ਮੋਦੀ ਤੋਂ ਮੰਗੀ ਆਗਿਆ

1322

ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਅੱਜ ਸ਼ੁੱਕਰਵਾਰ ਨੂੰ ਬਾਘਾ ਬਾਰਡਰ ਰਾਹੀ ਭਾਰਤ ਵਾਪਸੀ ਹੋਵੇਗੀ। ਇਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ‘ਤੇ ਉਸਦਾ ਸਵਾਗਤ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰਦਿਆਂ ਇੱਛਾ ਜਾਹਰ ਕੀਤੀ ਕਿ ਉਹ ਅਭਿਨੰਦਨ ਨੂੰ ਵਾਹਘਾ ਬਾਰਡਰ ‘ਤੇ ਰਿਸੀਵ ਕਰਕੇ ਬਹੁਤ ਹੀ ਮਾਣ ਮਹਿਸੂਸ ਕਰਨਗੇ ।ਇਸ ਤੋਂ ਪਹਿਲਾਂ ਕੈਪਟਨ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਤੋਂ ਆਈ।ਏ।ਐਫ। ਪਾਇਲਟ ਦੀ ਰਿਹਾਈ ਦੀ ਮੰਗ ਕੀਤੀ ਸੀ। ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨੀ ਫੌਜ ਨੇ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਉਸ ਦਾ ਮਿਗ 21 ਜਹਾਜ਼ ਪਾਕਿਸਤਾਨ ਵੱਲੋਂ ਹਵਾਈ ਹਮਲੇ ਵਿਚ ਹਾਦਸਾਗ੍ਰਸਤ ਹੋ ਗਿਆ ਸੀ।

Real Estate