ਪੱਤਰਕਾਰ ਬਲਤੇਜ ਪੰਨੂ ਰੇਪ ਕੇਸ ਦੇ ਝੂਠੇ ਦੋਸ਼ਾਂ ਚੋਂ ਬਰੀ

1341

ਪੱਤਰਕਾਰ ਬਲਤੇਜ ਪੰਨੂ ਨੂੰ ਅੱਜ ਪਟਿਆਲਾ ਦੀ ਮਾਣਯੋਗ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਨਵੰਬਰ 2015 ਵਿੱਚ ਦਰਜ ਹੋਏ ਰੇਪ ਦੇ ਕੇਸ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਆਪਣੇ ਵਕੀਲ ਐਡਵੋਕੇਟ ਐੱਨ ਪੀ ਐਸ ਵੜੈਂਚ ਤੇ ਆਪਣੇ ਚਹੁਣ ਵਾਲਿਆਂ ਦਾ ਧੰਨਵਾਦ ਕਰਦਿਆਂ ਬਲਤੇਜ ਪੰਨੂੰ ਨੇ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਮੇਰੇ ਤੇ ਕੀਤੇ ਗਏ ਇਸ ਕੇਸ ਦੌਰਾਨ ਮੈ ਉਨ੍ਹਾਂ ਦਾ ਰਿਣੀ ਰਹਾਂਗਾ ਜੋ ਮਾੜੇ ਤੋਂ ਮਾੜੇ ਸਮੇਂ ਮੇਰੇ ਨਾਲ ਖੜੇ ਰਹੇ।ਸਰਕਾਰ ਦੀ ਸ਼ਹਿ ਤੇ ਮੇਰੇ ਤੇ ਕੀਤੇ ਗਏ ਕੇਸ ਦੌਰਾਨ ਪੂਰੀ ਦੁਨੀਆਂ ਵਿਚ ਵੱਸਦੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਅਤੇ ਮੇਰੇ ਪ੍ਰੀਵਾਰ ਦਾ ਹਰ ਤਰ੍ਹਾਂ ਸਾਥ ਦਿੱਤਾ।

Real Estate