ਭਾਰਤੀ ਹਵਾਈ ਫੌਜ ਦੀ ਏਅਰ ਸਟਰਾਈਕ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਉਹਨਾਂ ਕਿਹਾ ਕਿ , ਪੁਲਵਾਮਾ ਹਮਲੇ ‘ਚ ਉੱਥੋਂ ਦੇ ਲੋਕਾਂ ਦੀ ਜਾਨ ਗਈ ਹੈ । ਮੈਂ ਉੱਥੇ ਦੀ ਜਨਤਾ ਦੀ ਪੀੜ ਸਮਝ ਸਕਦਾ ਹਾਂ। ਜੇ ਭਾਰਤ ਕਿਸੇ ਵੀ ਤਰ੍ਹਾਂ ਦੀ ਜਾਂਚ ਚਾਹੁੰਦਾ ਹੈ ਤਾਂ ਅਸੀਂ ਉਸਦੇ ਲਈ ਤਿਆਰ ਹਾਂ ।
ਪਾਕਿ ਪ੍ਰਧਾਨ ਮੰਤਰੀ ਨੇ ਕਿਹਾ , ‘ਮੇਰੇ ਪਾਕਿਸਤਾਨੀਓ ਕੱਲ੍ਹ ਤੋਂ ਜਿਹੋ ਜਿਹੇ ਹਾਲਾਤ ਬਣ ਰਹੇ ਹਨ , ਉਸਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਪੁਲਵਾਮਾ ਹਮਲੇ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ। ਮੈਂ ਵੀ ਕਈ ਹਸਪਤਾਲਾਂ ਵਿੱਚ ਅਜਿਹੇ ਲੋਕਾਂ ਨੂੰ ਮਿਲਿਆ ਹਾਂ। ਅਸੀਂ ਹਿੰਦੁਸਤਾਨ ਨੂੰ ਸਿੱਧਾ ਪ੍ਰਸਤਾਵ ਦਿੱਤਾ ਹੈ ਕਿ ਜਿਹੋ ਜਿਹੀ ਵੀ ਜਾਂਚ ਤੁਸੀ ਚਾਹੁੰਦੇ ਹੋ, ਅਸੀਂ ਉਸਦੇ ਲਈ ਤਿਆਰ ਹਾਂ। ਜੇ ਕੋਈ ਪਾਕਿਸਤਾਨੀ ਇਸ ਵਿੱਚ ਸ਼ਾਂਮਿਲ ਹੈ ਤਾਂ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ।
ਇਮਰਾਨ ਖਾਨ ਨੇ ਕਿਹਾ , ਹਿੰਦੂਸਤਾਨ ਵਿੱਚ ਚੋਣਾਂ ਹਨ , ਮੈਨੂੰ ਲੱਗ ਰਿਹਾ ਸੀ ਕਿ ਉਹ ਕੁਝ ਕਰਨਗੇ , ਕੱਲ੍ਹ ਉਹਨਾਂ ਨੇ ਕਰ ਦਿੱਤਾ । ਉਦੋਂ ਅਸੀਂ ਇਸ ਲਈ ਕਾਰਵਾਈ ਨਹੀਂ ਕੀਤੀ ਕਿਉਂਕਿ ਸਾਡੇ ਕੋਲ ਪੁਖਤਾ ਜਾਣਕਾਰੀਆਂ ਨਹੀਂ ਸੀ । ਅੱਜ ਅਸੀਂ ਐਕਸ਼ਨ ਲਿਆ। ਦੋ ਹਿੰਦੋਸਤਾਨੀ ਜਹਾਜਾਂ ਨੂੰ ਡੇਗ ਲਿਆ ਹੈ, ਉਸਦੇ ਪਾਇਲਟ ਵੀ ਸਾਡੀ ਗ੍ਰਿਫ਼ਤ ਵਿੱਚ ਹਨ। ਅਸੀਂ ਇੱਥੇ ਕਹਿਣਾ ਚਾਹੁੰਦੇ ਹਾਂ ਕਿ ਇੱਥੇ ਅਕਲ ਦੇ ਇਸਤੇਮਾਲ ਦੀ ਜਰੂਰਤ ਹੈ। ਜਿੰਨੀਆਂ ਵੀ ਜੰਗਾਂ ਹੋਈਆਂ ਦੁਨੀਆਂ ਵਿੱਚ ਕੋਈ ਉਨ੍ਹਾਂ ਨੂੰ ਸਮਝ ਨਹੀਂ ਪਾਇਆ ਕਿ ਇਹ ਐਨੀਆਂ ਵੱਡੀ ਹੋ ਸਕਦੀਆਂ ।’
ਪੁਲਵਾਮਾ ਹਮਲੇ ‘ਚ ਮਾਰੇ ਲੋਕਾਂ ਦਾ ਦਰਦ ਸਮਝਦਾ ਹਾਂ , ਹਰ ਜਾਂਚ ਲਈ ਤਿਆਰ ਹਾਂ – ਇਮਰਾਨ ਖਾਨ
Real Estate