ਰਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ਨੇ ਮਾਰੀ ਛਾਲ : ਹਸਪਤਾਲ ‘ਚ ਭਰਤੀ

968

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਛੱਤ ਉੱਪਰ ਧਰਨੇ ਤੇ ਬੈਠੀਆਂ ਨਰਸਾਂ ਵਿਚੋਂ 2 ਨੇ ਨੀਚੇ ਛਾਲ ਮਾਰ ਦਿੱਤੀ ਹੈ।ਇਸ ਤੋਂ ਤੁਰੰਤ ਬਾਅਦ ਦੋਵੇਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੂੰ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਚ ਲਿਜਾਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਇਨ੍ਹਾਂ ਦੀ ਮੀਟਿੰਗ ਨਹੀਂ ਹੋਈ ,ਜਿਸ ਦੇ ਚਲਦਿਆਂ ਇਨ੍ਹਾਂ ਦੋਨੋਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੇ ਛਾਲ ਮਾਰ ਦਿੱਤੀ ਹੈ।ਇਸ ਦੌਰਾਨ ਪ੍ਰਸਾਸ਼ਨ ਨੇ ਪਹਿਲਾਂ ਹੀ ਹੇਠਾਂ ਜਾਲ ਵਿਛਾ ਕੇ ਰੱਖਿਆ ਹੋਇਆ ਸੀ।
ਹਸਪਤਾਲ ਸੂਤਰਾਂ ਅਨੁਸਾਰ ਪਹਿਲੀ ਨਰਸ ਵੱਲੋਂ ਛਾਲ ਮਾਰਨ ‘ਤੇ ਜਾਲ ਟੁੱਟ ਗਿਆ ਸੀ ਅਤੇ ਜਦੋਂ ਦੂਜੀ ਨਰਸ ਨੇ ਛਾਲ ਮਾਰੀ ਤਾਂ ਉਹ ਫਰਸ਼ ‘ਤੇ ਡਿੱਗ ਗਈ, ਜਿਸ ਕਾਰਨ ਉਨ੍ਹਾਂ ਨਰਸਾਂ ਦੇ ਸੱਟਾਂ ਲੱਗੀਆਂ ਹਨ।ਇਨ੍ਹਾਂ ਨਰਸਾਂ ਨੇ ਅੱਜ ਸਵੇਰੇ ਪ੍ਰਸਾਸ਼ਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਅੱਜ ਦੁਪਹਿਰ 3।30 ਵਜੇ ਦਿੱਤੇ ਮੀਟਿੰਗ ਦੇ ਸਮੇਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਤਾਂ ਉਹ ਸ਼ਾਮ 6 ਵਜੇ ਤੱਕ ਇੰਤਜ਼ਾਰ ਕਰਨਗੀਆਂ ਨਹੀਂ ਤਾਂ ਆਪਣੀ ਜ਼ਿੰਗਦੀ ਖਤਮ ਕਰ ਲੈਣਗੀਆਂ।

Real Estate