ਫੌਜ ਦੇ ਪਾਇਲਟ ਅਭਿਨੰਦਨ ਪਾਕਿਸਤਾਨ ਦੀ ਗ੍ਰਿਫ਼ਤ ਵਿੱਚੋਂ ਸੁਰੱਖਿਅਤ ਘਰ ਵਾਪਸ ਨਹੀਂ ਆ ਜਾਂਦੇ ,ਉਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀਆਂ ਸਾਰੀਆਂ ਰਾਜਨੀਤਕ ਗਤੀਵਿਧੀਆਂ ਟਾਲ ਦੇਣੀਆਂ ਚਾਹੀਦੀਆਂ ।
ਉਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ ,’ ਪ੍ਰਧਾਨ ਮੰਤਰੀ ਨੂੰ ਆਪਣੀ ਸਾਰੀਆਂ ਰਾਜਨੀਤਕ ਗਤੀਵਿਧੀਆਂ ਕਮਾਂਡਰ ਅਭਿਨੰਦਨ ਦੇ ਸੁਰੱਖਿਅਤ ਵਾਪਸ ਆਉਣ ਤੱਕ ਮੁੱਲਤਵੀ ਕਰ ਦੇਣੀਆਂ ਚਾਹੀਦੀਆਂ । ਸਾਡਾ ਪਾਇਲਟ ਪਾਕਿਸਤਾਨ ਦੀ ਗ੍ਰਿਫ਼ਤਾਰ ਵਿੱਚ ਹੈ ਅਤੇ ਮੋਦੀ ਟੈਕਸਪੇਅਰ ਦੇ ਪੈਸੇ ਨਾਲ ਦੇਸ਼ ਭਰ ਦਾ ਦੌਰਾ ਕਰਕੇ ਰਾਜਨੀਤਕ ਭਾਸ਼ਣ ਦੇ ਰਹੇ ਹਨ, ਇਹ ਗੱਲ ਸਹੀ ਨਹੀਂ ।’
ਭਾਰਤ ਦੇ ਬਾਲਾਕੋਟ ਹਮਲੇ ਤੋਂ ਬਾਅਦ ਭਾਰਤ- ਪਾਕਿ ਸਰਹੱਦ ਉੱਤੇ ਬਣੇ ਹਾਲਾਤ ਦੇ ਮੱਦੇਨਜ਼ਰ ਦੇਸ਼ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਨੇ ਕੱਲ ਮੀਟਿੰਗ ਕੀਤੀ ।
ਤਿੰਨ ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਾਂਝਾ ਬਿਆਨ ਪੜਿਆ , ਜਿਸ ਵਿੱਚ ਦੇਸ਼ ‘ਚ ਤਣਾਅ ਭਰੇ ਮਾਹੌਲ ‘ਚ ਚਿੰਤਾ ਜ਼ਾਹਿਰ ਕੀਤੀ ।
ਉਹਨਾਂ ਪਾਕਿਸਤਾਨ ਦੀ ਗ੍ਰਿਫ਼ਤ ਵਿੱਚ ਭਾਰਤੀ ਪਾਇਲਟ ਦੇ ਸਹੀ ਸਲਾਮਤ ਵਾਪਸ ਆਉਣ ਦੀ ਕਾਮਨਾ ਕੀਤੀ । ਰਾਹੁਲ ਨੇ ਕਿਹਾ , ‘ ਦੇਸ਼ ਦਾ ਸੈਨਿਕ ਦੁਸ਼ਮਣ ਦੁਬਾਰਾ ਫੜਿਆ ਜਾਂਦਾ ਹੈ ਅਤੇ ਫਾਈਟਰ ਜਹਾਜ਼ ਨਿਸ਼ਾਨਾ ਬਣਦਾ ਹੈ, ਇਸਦੀ ਜਿੰਮੇਵਾਰੀ ਅਤੇ ਜਵਾਬਦੇਹੀ ਮੋਦੀ ਸਰਕਾਰ ਦੀ ਬਣਦੀ ਹੈ।’
ਮੀਟਿੰਗ ਵਿੱਚ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਜਵਾਨਾਂ ਦੀ ਮੌਤ ਦਾ ਰਾਜਨੀਤੀਕਰਨ ਹੋਣ ਉਪਰ ਚਿੰਤਾ ਜ਼ਾਹਿਰ ਕੀਤੀ ।
#Abhinandan