ਪਾਕਿਸਤਾਨ ਕੱਲ੍ਹ ਰਿਹਾਅ ਕਰੇਗਾ ਭਾਰਤੀ ਪਾਇਲਟ ਨੂੰ

1058

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਾਂਤੀ ਦਾ ਸੰਕੇਤ ਦਿੰਦਿਆਂ ਆਪਣੀ ਸੰਸਦ ‘ਚ ਐਲਾਨ ਕੀਤਾ ਹੈ ਕਿ ਪਾਕਿ ਕੱਲ੍ਹ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾ ਕਰੇਗਾ।ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਭਾਰਤੀ ਹਮਰੁਤਬਾ ਨਰੇਂਦਰ ਮੋਦੀ ਨਾਲ ਇਸ ਮਾਮਲੇ ‘ਤੇ ਟੈਲੀਫ਼ੋਨ ਰਾਹੀਂ ਗੱਲਬਾਤ ਕਰਨ ਲਈ ਰਾਜ਼ੀ ਹਨ।ਦੂਜੇ ਪਾਸੇ ਭਾਰਤੀ ਸਰਕਾਰ ਨੇ ਯੂਟਿਊਬ ਨੂੰ ਕਿਹਾ ਹੈ ਕਿ ਉਹ ਯੂਟਿਊਬ ਤੋਂ ਪਾਕਿਸਤਾਨ ਦੇ ਕਬਜ਼ੇ ‘ਚ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨਾਲ ਸਬੰਧਿਤ ਜਿੰਨੀਆਂ ਵੀ ਵੀਡੀਓਜ਼ ਦੇ ਲਿੰਕ ਹਨ ਉਨ੍ਹਾਂ ਨੂੰ ਹਟਾ ਦਿੱਤਾ ਜਾਵੇ।

Real Estate