ਅਕਾਲੀ ਦਲ 10 ਤੇ ਬੀਜੇਪੀ 3 ਸੀਟਾਂ ‘ਤੇ ਹੀ ਚੋਣ ਲੜੇਗੀ

1262

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਉਹ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਰਲ਼ ਕੇ ਹੀ ਚੋਣ ਲੜਨਗੇ। ਸੀਟਾਂ ਵੰਡ ਵੀ ਪੁਰਾਣੀਆਂ ਆਮ ਚੋਣਾਂ ਵਾਲੀ ਹੀ ਰਹੇਗੀ। ਅਕਾਲੀ ਦਲ 10 ਤੇ ਬੀਜੇਪੀ 3 ਸੀਟਾਂ ‘ਤੇ ਹੀ ਚੋਣ ਲੜਣਗੇ। ਭਾਜਪਾ ਹਿੱਸੇ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ ਆਉਂਦੀਆਂ ਹਨ। ਹਾਲਾਂਕਿ ਹਾਲੇ ਤਕ ਦੋਵੇਂ ਪਾਰਟੀਆਂ ਨੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਅਮਿਤ ਸ਼ਾਹ ਨੇ ਟਵੀਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ। ਸ਼ਾਹ ਨੇ ਇਹ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਮੁਲਾਕਾਤ ਮਗਰੋਂ ਕੀਤਾ ਹੈ।

Real Estate