ਹਿੰਦ–ਪਾਕਿ ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਾਰੀ

3060

ਹਵਾਈ ਹਮਲਿਆਂ ਤੋਂ ਬਾਅਦ ਇਸ ਵੇਲੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਰਹੱਦੀ ਇਲਾਕਿਆਂ ’ਚ ਭਾਵੇਂ ਤਣਾਅ ਵਧਦਾ ਜਾ ਰਿਹਾ ਹੈ ਪਰ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰੋਜੈਕਟ ਉੱਤੇ ਸਰਹੱਦ ਦੇ ਦੋਵੇਂ ਪਾਸੇ ਕੰਮ ਲਗਾਤਾਰ ਜਾਰੀ ਹੈ। ਪਾਕਿਸਤਾਨੀ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਉੱਤੇ ਨਿਗਰਾਨੀ ਰੱਖਦਿਆਂ ਵੇਖਿਆ ਜਾ ਸਕਦਾ ਹੈ, ਉਹ ਕਿਸੇ ਵੀ ਹਾਲਤ ਵਿੱਚ ਕੰਮ ਰੁਕਣ ਨਹੀਂ ਦੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿ ਸਰਕਾਰ ਵੱਲੋਂ ਇਹ ਕੰਮ ਰੋਕਣ ਬਾਰੇ ਹਾਲੇ ਤੱਕ ਕੁਝ ਨਹੀਂ ਕਿਹਾ ਗਿਆ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਨੇ ਹਿੰਦੋਂਸਤਾਨ ਟਾਮੀਜ਼ ਨੂੰ ਫ਼ੋਨ ਉੱਤੇ ਦੱਸਿਆ ਕਿ – ‘ਪਾਕਿਸਤਾਨ ਵਾਲੇ ਪਾਸੇ ਲਾਂਘੇ ਦੇ ਕੰਮ ਉੱਤੇ ਕੋਈ ਅਸਰ ਨਹੀਂ ਪਿਆ। ਹੁਣ ਵੇਖਣਾ ਇਹ ਹੈ ਕਿ ਭਾਰਤ ਕੀ ਕਰਦਾ ਹੈ। ਆਸ ਹੈ ਕਿ ਸਭ ਕੁਝ ਛੇਤੀ ਹੀ ਸਭ ਕੁਝ ਸੁਖਾਵਾਂ ਹੋ ਜਾਵੇਗਾ।’
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਵਾਲੇ ਪਾਸੇ 50% ਕੰਮ ਮੁਕੰਮਲ ਹੋ ਗਿਆ ਹੈ। ਇਸ ਕੰਮ ਉੱਤੇ ਕੋਹੀ ਅਸਰ ਨਹੀਂ ਵੇਖਿਆ ਜਾ ਰਿਹਾ। ‘ਮੈਨੂੰ ਯਕੀਨ ਹੈ ਕਿ ਇਹ ਕੰਮ ਜਾਰੀ ਰਹੇਗਾ ਤੇ ਛੇਤੀ ਹੀ ਮੁਕੰਮਲ ਹੋ ਜਾਵੇਗਾ। ਪਾਕਿਸਤਾਨ ਸਰਕਾਰ ਤੇ ਪੀਐੱਸਜੀਪੀਸੀ ਬਹੁਤ ਹੀ ਸਪੱਸ਼ਟ ਹਨ ਕਿ ਇਹ ਪ੍ਰੋਜੈਕਟ ਜ਼ਰੂਰ ਨੇਪਰੇ ਚੜ੍ਹੇਗਾ। ਡੇਰਾ ਬਾਬਾ ਨਾਨਕ ਤੇ ਵਿਖੇ ਤੇ ਭਾਰਤ ਵਾਲੇ ਪਾਸੇ ਵੀ ਸਰਹੱਦ ਲਾਗੇ ਕੰਮ ਲਗਾਤਾਰ ਚੱਲ ਰਿਹਾ ਹੈ ਪਰ ਉੱਥੇ ਕੰਮ ਹਾਲੇ ਜ਼ਮੀਨ ਅਕਵਾਇਰ ਕਰਨ ਦੇ ਪੜਾਅ ’ਤੇ ਹੀ ਹੈ।’
ਭਾਰਤ ਵਾਲੇ ਪਾਸੇ, ਅਕਵਾਇਰ ਕੀਤੀਆਂ ਜਾਣ ਵਾਲੀਆਂ ਜ਼ਮੀਨ ਉੱਤੇ ਕੰਕਰੀਟ ਦੇ ਪੀਲੇ ਥੰਮ੍ਹ ਉਸਾਰ ਦਿੱਤੇ ਗਏ ਹਨ। ਇਹ ਸਭ ਭਾਰੀ ਸੁਰੱਖਿਆ ਹੇਠ ਚੱਲ ਰਿਹਾ ਹੈ। ਮੰਗਲਵਾਰ ਨੂੰ ਨਿਰਮਾਣ ਸਮੱਗਰੀ ਤੇ ਮਿੱਟੀ ਢੋਹਣ ਵਾਲੇ ਵਾਹਨ ਤੇ ਟਰੱਕ ਦਰਸ਼ਨ–ਅਸਥਾਨ ਲਾਗੇ ਵੇਖੇ ਗਏ।

Real Estate