ਸੁਰੱਖਿਆ ਬਲਾਂ ਨੇ ਆਪਣੇ ਹੱਥਾਂ ‘ਚ ਲਿਆ ਅੰਮ੍ਰਿਤਸਰ ਦਾ ਹਵਾਈ ਅੱਡਾ

1170

ਅੱਜ ਪਾਕਿਸਤਾਨੀ ਜੰਗੀ ਜਹਾਜ਼ ਵੱਲੋਂ ਭਾਰਤੀ ਹੱਦ ਅੰਦਰ ਆਉਣ ਕਾਰਨ ਤਣਾਅ ਵਧ ਗਿਆ ਹੈ। ਭਾਰਤ ਸਰਕਾਰ ਨੇ ਸਰਹੱਦੀ ਇਲਾਕਿਆਂ ਤੇ ਹਵਾਈ ਅੱਡਿਆਂ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਤੇ ਪੰਜਾਬ ਦੇ ਹਵਾਈ ਅੱਡਿਆਂ ਤੋਂ ਨਾਗਰਿਕ ਉਡਾਣਾਂ ‘ਤੇ ਰੋਕ ਲਾ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ ਹਾਲ ਨੂੰ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਹਵਾਈ ਅੱਡੇ ‘ਤੇ ਤਾਇਨਾਤ ਸੀ। ਆਈ। ਐੱਸ। ਐੱਸ। ਦੇ ਕਮਾਡੈਂਟ ਧਰਮਵੀਰ ਯਾਦਵ ਦੀ ਅਗਵਾਈ ਹੇਠ ਸਮੂਹ ਸੁਰੱਖਿਆ ਬਲਾਂ ਨੇ ਆਪਣੇ ਹੱਥਾਂ ‘ਚ ਲੈ ਲਿਆ ਹੈ। ਸੁਰੱਖਿਆ ਬਲਾਂ ਨੇ ਏਅਰ ਫੋਰਟ ਅਥਾਰਿਟੀ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਸਮੇਤ ਵੱਖ-ਵੱਖ ਹਵਾਈ ਕੰਪਨੀਆਂ ਅਤੇ ਹੋਰ ਜਿੰਨੇ ਵੀ ਕਰਮਚਾਰੀ ਕੰਮ ਕਰਦੇ ਹਨ, ਨੂੰ ਅੰਦਰੋਂ ਬਾਹਰ ਭੇਜ ਦਿੱਤਾ ਹੈ।

Real Estate