SIT ਵਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਪੁੱਛਗਿੱਛ ,ਬਾਦਲਾਂ ਨੂੰ ਦੁਬਾਰਾ ਸੱਦਿਆ ਜਾ ਸਕਦਾ

1239

ਕੋਟਕਪੁਰਾ ਗੋਲੀ ਕਾਡ ਮਾਮਲੇ ‘ਚ ਮਾਮਲੇ ਵਿਚ ਪੀਏਪੀ ਬਟਾਲੀਅਨ ਚੰਡੀਗੜ੍ਹ ਵਿਖੇ ਸੁਮੇਧ ਸੈਣੀ ਕੋਲੋਂ ਵਿਸ਼ੇਸ਼ ਜਾਂਚ ਟੀਮ ਮੁੱਖੀ ਆਈਪੀਐਸ ਪ੍ਰਬੋਧ ਚੰਦਰ ਦੀ ਅਗਵਾਈ ਹੇਠਲੀ ਟੀਮ ਦੇ ਸਮੂਹ ਮੈਂਬਰਾਂ ਦੀ ਮੌਜਦਗੀ ਵਿਚ ਪੁੱਛਗਿੱਛ ਕੀਤੀ ਗਈ।ਖ਼ਬਰਾਂ ਅਨੁਸਾਰ ਸਿਟ ਵਲੋਂ ਸੈਣੀ ਨੂੰ ਘਟਨਾ ਮੌਕੇ ਬਹਿਬਲ ਕਲਾਂ ਦੇ ਕੋਟਕਪੁਰਾ ਵਿਚ ਅਗਵਾਈ ਕਰ ਰਹੇ ਆਈਜੀ ਪਰਮਰਾਜ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਉੱਥੋਂ ਦੇ ਤਤਕਾਲੀ ਅਕਾਲੀ ਵਿਧਾਇਕਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਗੋਲੀ ਚੱਲਣ ਤੋਂ ਪਹਿਲੀ ਰਾਤ ਤੜਕੇ ਦੋ ਵਜੇ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ ਤੇ ਹੋਈਆਂ ਗੱਲਾਂ ਬਾਰੇ ਸਵਾਲ ਪੁੱਛੇ ਗਏ ਹਨ। ਸਿਟ ਵਲੋਂ ਸੈਣੀ ਨੂੰ ਕੋਟਕਪੁਰਾ ਤੇ ਬਹਿਬਲ ਕਲਾਂ ਵਿਚ ਕਿਸ ਦੇ ਹੁਕਮਾਂ ਉਤੇ ਗੋਲੀ ਚੱਲੀ ਬਾਰੇ ਵੀ ਪੱਖ ਰੱਖਣ ਲਈ ਕਿਹਾ ਗਿਆ। ਖ਼ਬਰਾਂ ਹਨ ਕਿ ਸਾਬਕਾ ਡੀਜੀਪੀ ਅਪਣੇ ਹਾਲੀਆ ਮੀਡੀਆ ਬਿਆਨਾਂ ਅਤੇ ਦਾਅਵਿਆਂ ਉਤੇ ਕਾਇਮ ਰਹੇ ਦੱਸੇ ਜਾਂਦੇ ਹਨ। ਮੰਨਿਆ ਜਾ ਰਿਹਾ ਕਿ ਸੈਣੀ ਤੋਂ ਮਗਰੋਂ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਬਾਦਲ ਤੋਂ ਦੁਬਾਰਾ ਪੁੱਛਗਿੱਛ ਹੋ ਸਕਦੀ ਹੈ।

Real Estate