ਕੈਨੇਡਾ ਦੀ ਜਿਮਨੀ ਚੋਣ ‘ਚ ਜਗਮੀਤ ਸਿੰਘ ਦੀ ਹੋਈ ਫਤਹਿ

2821

ਕੈਨੇਡਾ ਦੀ ਪ੍ਰਮੁੱਖ ਸਿਆਸੀ ਪਾਰਟੀ ਐਨ ਡੀ ਪੀ ਦੇ ਕੌਮੀ ਆਗੂ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸਾਊਥ ਹਲਕੇ ਤੋਂ ਸੰਸਦ ਮੈਂਬਰ ਦੇ ਅਹੁਦੇ ਲਈ ਜ਼ਿਮਨੀ ਚੋਣ ਜਿੱਤ ਲਈ ਹੈ। ਇਸ ਤਿਕੋਣੀ ਚੋਣ ਜੰਗ ‘ਚ ਉਨ੍ਹਾਂ ਸੱਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰ ਰਿਚਰਡ ਲੀ ਨੂੰ 2800 ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੇਅ ਸ਼ਿਨ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ। ਜਗਮੀਤ ਸਿੰਘ ਨੇ ਐਨਡੀਪੀ ਲੀਡਰਸ਼ਿਪ ਜਿੱਤਣ ਦੇ 18 ਮਹੀਨੇ ਬਾਅਦ ਸੋਮਵਾਰ ਰਾਤ ਨੂੰ ਬਰਨਬੀ ਦੱਖਣੀ ਜਿਮਨੀ ਚੋਣ ਜਿੱਤੀ। ਜਗਮੀਤ ਸਿੰਘ ਨੇ 38 4 ਫ਼ੀਸਦੀ ਵੋਟਾਂ ਹਾਸਲ ਕੀਤੀਆਂ।

Real Estate