ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨੇੜਲੇ ਰਿਸ਼ਤੇਦਾਰ ਰੌਬਰਟ ਵਾਡਰਾ ਨੇ ਕਿਹਾ ਕਿ ਇਕ ਵਾਰ ਉਨ੍ਹਾਂ ਖ਼ਿਲਾਫ਼ ਚੱਲ ਰਹੇ ਕੇਸ ਖ਼ਤਮ ਹੋ ਜਾਣ, ਉਹ ‘ਲੋਕਾਂ ਦੀ ਸੇਵਾ ਲਈ ਵੱਡੀ ਭੂਮਿਕਾ’ ਨਿਭਾ ਸਕਦੇ ਹਨ। ਵਾਡਰਾ ਦੇ ਇਸ ਬਿਆਨ ਨੇ ਇਨ੍ਹਾਂ ਕਿਆਸਾਂ ਨੂੰ ਹਵਾ ਦਿੱਤੀ ਹੈ ਕਿ ਉਹ ਸਰਗਰਮ ਸਿਆਸਤ ਵਿੱਚ ਪੈਰ ਧਰ ਸਕਦੇ ਹਨ। ਇਸ ਦੌਰਾਨ ਭਾਜਪਾ ਨੇ ਵਾਡਰਾ ਦੇ ਇਸ ਬਿਆਨ ’ਤੇ ਚੁਟਕੀ ਲੈਂਦਿਆਂ ਉਸ ਨੂੰ ‘ਲੋਕ ਸਭਾ ਚੋਣਾਂ ਲਈ ਕਾਂਗਰਸ ਦਾ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ’ ਦੱਸਿਆ ਹੈ।
ਪੂਰਬੀ ਯੂਪੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਵਾਡਰਾ ਨੇ ਇਕ ਫੇਸਬੁੱਕ ਪੋਸਟ ਵਿੱਚ ਕਿਹਾ, ‘ਮੁਲਕ ਦੇ ਵੱਖ ਵੱਖ ਹਿੱਸਿਆਂ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਸਾਲਾਂ ਤੇ ਮਹੀਨਿਆਂਬੱਧੀ ਪ੍ਰਚਾਰ ਅਤੇ ਕੰਮ ਕਰਨ ਮਗਰੋਂ ਮਹਿਸੂਸ ਹੁੰਦਾ ਹੈ ਕਿ ਮੈਨੂੰ ਲੋਕਾਂ ਲਈ ਹੋਰ ਕੰਮ ਕਰਨ ਚਾਹੀਦਾ ਹੈ।’ ਇੰਨੇ ਸਾਲਾਂ ਦੇ ਤਜਰਬੇ ਤੇ ਸਿੱਖਿਆ ਨੂੰ ਇਵੇਂ ਅਜਾਈਂ ਨਹੀਂ ਜਾਣ ਦਿੱਤਾ ਜਾ ਸਕਦਾ, ਇਸ ਨੂੰ ਚੰਗੇ ਪਾਸੇ ਲਾਇਆ ਜਾਣਾ ਚਾਹੀਦਾ ਹੈ।…ਇਕ ਵਾਰ ਇਹ ਕੇਸ ਖ਼ਤਮ ਹੋ ਜਾਣ, ਮੈਨੂੰ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਹੋ ਕੇ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ।’
ਉਧਰ ਕਾਂਗਰਸ ਨੇ ਵਾਡਰਾ ਦੇ ਇਸ ਬਿਆਨ ਮਗਰੋਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਕਈ ਐਨਜੀਓਜ਼ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਸਮਾਜ ਲਈ ਵੀ ਕੰਮ ਕੀਤਾ ਹੈ ਅਤੇ ਇਹ ਹਰ ਕਿਸੇ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀਆਂ ਖੂਬੀਆਂ ਨੂੰ ਸਮਾਜ ਦੀ ਭਲਾਈ ਲਈ ਵਰਤਣ।
ਪ੍ਰਿਯੰਕਾ ਗਾਂਧੀ ਤੋਂ ਬਾਅਦ ਵਾਡਰਾ ਵੱਲੋਂ ਸਰਗਰਮ ਸਿਆਸਤ ’ਚ ਪੈਰ ਧਰਨ ਦਾ ਸੰਕੇਤ
Real Estate