ਨਵੀਂ ਚੱਲੀ ਰੇਲਗੱਡੀ ਤੇ ਲੋਕਾਂ ਨੇ ਮਾਰੇ ਰੋੜੇ

1090

ਵਾਰਾਨਸੀ ਤੋਂ ਨਵੀਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਕਿਸੇ ਹੋਰ ਰੇਲਗੱਡੀ ਉੱਤੇ ਹੋ ਰਹੇ ਪਥਰਾਅ ਦੀ ਲਪੇਟ ਵਿਚ ਆ ਗਈ ਜਿਸ ਨਾਲ ਉਸਦੇ ਡਰਾਈਵਰ ਦੀ ਮੁੱਖ ਸਕਰੀਨ ਸਮੇਤ ਕੁਝ ਹੋਰ ਖਿੜਕੀਆਂ ਨੂੰ ਨੁਕਸਾਨ ਪੁੱਜਾ। ਉੱਤਰ ਰੇਲਵੇ ਦੇ ਅਧਿਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਅਛਾਲਾ ਵਿਚ ਨਾਲ ਵਾਲੀ ਲਾਈਨ ਤੋਂ ਲੰਘ ਰਹੀ ਡਿਬਰੂਗੜ੍ਹ ਰਾਜਧਾਨੀ ਦੀ ਲਪੇਟ ਵਿਚ ਆਉਣ ਕਾਰਨ ਇੱਕ ਪਸ਼ੂ ਦੀ ਮੌਤ ਹੋ ਗਈ ਜਿਸ ਕਾਰਨ ਨਾਰਾਜ਼ ਲੋਕਾਂ ਨੇ ਉਸ ਉੱਤੇ ਪਥਰਾਅ ਕੀਤਾ। ਵੰਦੇ ਭਾਰਤ ਐਕਸਪ੍ਰੈੱਸ ਵੀ ਇਸ ਪਥਰਾਅ ਦੀ ਲਪੇਟ ਵਿਚ ਆ ਗਈ। ਸੀਪੀਆਰਓ ਨੇ ਕਿਹਾ,‘ਪੱਥਰਬਾਜ਼ੀ ਕਰਕੇ ਡਰਾਈਵਰ ਦੀ ਵਿੰਡਸਕਰੀਨ ਅਤੇ ਕੁਝ ਕੋਚਾਂ ਦੇ ਬਾਹਰਲੇ ਸ਼ੀਸ਼ਿਆਂ ਨੂੰ ਨੁਕਸਾਨ ਪੁੱਜਾ ਹੈ।

Real Estate