ਜਹਾਜ਼ ਅਗਵਾ ਕਰਨ ਦੀ ਕੋਸ਼ਿਸ਼ ਕਰਦਾ ਮਾਰਿਆ ਗਿਆ ਇੱਕ ਬੰਗਲਾਦੇਸੀ

ਐਤਵਾਰ ਨੂੰ ਢਾਕਾ ਤੋਂ ਦੁਬਈ ਜਾਣ ਵਾਲੇ ਜਹਾਜ਼ ਨੂੰ ਹਾਈਜੈਕ ਕਰਦ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਸੁਰੱਖਿਆ ੲਜੰਸੀਆਂ ਹਰਕਤ ‘ਚ ਆਈਆਂ ਅਤੇ ਚਟਗਾਂੳ ਏਅਰਪੋਰਟ ‘ਤੇ ਜਹਾਜ਼ ਦੀ ਐਮਰਜੰਸੀ ਲੈਂਡਿੰਗ ਕਰਾਈ ਗਈ। ਕਮਾਂਡੋ ਆਪ੍ਰੇਸ਼ਨ ਦੌਰਾਨ ਸਾਰੇ ਹੀ 148 ਯਾਤਰੀਆਂ ਅਤੇ ਕਰੂ ਨੂੰ ਸੁਰੱਖਿਅਤ ਜਹਾਜ਼ ‘ਚੋਂ ਉਤਾਰ ਲਿਆ ਗਿਆ। ਜਹਾਜ਼ ਵਿਚ ਬੰਗਲਾਦੇਸ਼ ਦਾ ਇਕ ਸੰਸਦ ਮੈਂਬਰ ਵੀ ਸਵਾਰ ਸੀ।
ਕਮਾਂਡੋ ਦੀ ਟੀਮ ਨੇ ਹਾਈਜੈਕਰ ਨੂੰ 8 ਮਿੰਟ ਦੇ ਆਪ੍ਰੇਸ਼ਨ ‘ਚ ਹੀ ਮਾਰ ਦਿੱਤਾ। ਹਾਈਜੈਕਰ ਕੋਲੋਂ ਇੱਕ ਹੈਂਡਗਨ ਤੇ ਵਿਸਫੋਟਕ ਸਮੱਗਰੀ ਵੀ ਮਿਲੀ। ਹਾਈਜੈਕਰ ਬੰਗਲਾਦੇਸ਼ੀ ਨਾਗਰਿਕ ਦੱਸਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਈਜੈਕਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਗੱਲ ਕਰਨ ਲਈ ਕਹਿ ਰਿਹਾ ਸੀ।

Real Estate