ਲੁਧਿਆਣਾ ਗੈਂਗਰੇਪ ਮਾਮਲੇ ‘ਚ ਪੀੜਤ ਲੜਕੀ ਨੇ 6 ਦੋਸ਼ੀਆਂ ਦੀ ਕੀਤੀ ਸ਼ਨਾਖਤ

1307

ਲੁਧਿਆਣਾ ਇਲਾਕੇ ‘ਚ ਵਿੱਚ ਬੀਤੇ ਦਿਨੀਂ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਕੱਲ੍ਹ ਪੀੜਤ ਲੜਕੀ ਅਤੇ ਉਸਦੇ ਸਾਥੀ ਨੇ 6 ਦੋਸ਼ੀਆਂ ਦੀ ਪਛਾਣ ਕਰ ਲਈ ਹੈ, ਗ੍ਰਿਫ਼ਤਾਰ 6 ਦੋਸ਼ੀਆਂ ਦੀ ਪਛਾਣ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਕਰਵਾਈ ਗਈ ਹੈ। ਇਸ ਦੌਰਾਨ ਪੁਲਿਸ ਅਧਿਕਾਰੀ ਇਕ ਨਾਬਾਲਗ ਦੋਸ਼ੀ ਨੂੰ ਆਬਜ਼ਰਵੇਸ਼ਨ ਹੋਮ ਤੋਂ ਇਕ ਗੱਡੀ ‘ਚ ਸ਼ਨਾਖਤ ਕਰਵਾਉਣ ਲਈ ਜੇਲ ਕੰਪਲੈਕਸ ‘ਚ ਪੁੱਜੇ ਅਤੇ ਕੁੱਝ ਸਮੇਂ ਬਾਅਦ ਪੀੜਤ ਲੜਕੀ ਅਤੇ ਉਸ ਦਾ ਸਾਥੀ ਵੀ ਜੇਲ ਕੰਪਲੈਕਸ ‘ਚ ਪੁੱਜ ਗਏ ਸਨ।
ਇਸ ਦੌਰਾਨ ਜੇਲ ਅੰਦਰ ਵੱਖ-ਵੱਖ ਬੈਰਕਾਂ ਤੋਂ ਤੀਹ ਦੇ ਲਗਭਗ ਕੈਦੀਆਂ ਨੂੰ ਖੜ੍ਹਾ ਕਰ ਦਿੱਤਾ।ਉਸ ਸਮੇਂ ਜੁਡੀਸ਼ੀਅਲ ਮੈਜਿਸਟ੍ਰੇਟ, ਜੇਲ ਅਧਿਕਾਰੀਆਂ ਦੀ ਹਾਜ਼ਰੀ ‘ਚ ਪੀੜਤਾ ਅਤੇ ਉਸ ਦੇ ਸਾਥੀ ਨੇ ਦੋਸ਼ੀਆਂ ਦੀ ਤੁਰੰਤ ਸ਼ਨਾਖਤ ਕਰ ਲਈ ਹੈ।
ਖ਼ਬਰਾਂ ਅਨੁਸਾਰ ਸ਼ਨਾਖਤ ਹੋਣ ਵਾਲੇ ਦੋਸ਼ੀ ਜਗਰੂਪ ਸਿੰਘ, ਸਾਦਿਕ ਅਲੀ, ਸੁਰਭੂ, ਸੈਫ ਅਲੀ ਖਾਨ, ਅਜੇ ਕੁਮਾਰ ਅਤੇ ਇੱਕ ਨਾਬਾਲਗ ਹੈ।

Real Estate