ਕੇਜਰੀਵਾਲ ਨੇ 1 ਮਾਰਚ ਤੋਂ ਭੁੱਖ–ਹੜਤਾਲ ਦੀ ਖਿੱਚੀ ਤਿਆਰੀ

987

ਦਿੱਲੀ ਨੂੰ ਮੁਕੰਮਲ ਸੂਬੇ ਦਾ ਦਰਜਾ ਦਿਵਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਉਂਦੀ 1 ਮਾਰਚ ਤੋਂ ਭੁੱਖ–ਹੜਤਾਲ ਉੱਤੇ ਬੈਠਣ ਜਾ ਰਹੇ ਹਨ। ਦਿੱਲੀ ਵਿਧਾਨ ਸਭਾ ’ਚ ਆਪਣੇ ਭਾਸ਼ਣ ਦੌਰਾਨ ਸ੍ਰੀ ਕੇਜਰੀਵਾਲ ਨੇ ਇਹ ਐਲਾਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਇਹ ਆਰ–ਪਾਰ ਦੀ ਲੜਾਈ ਹੈ, ਜਦੋਂ ਤੱਕ ਦਿੱਲੀ ਨੂੰ ਪੂਰਨ–ਰਾਜ ਦਾ ਦਰਜਾ ਨਹੀਂ ਦਿੱਤਾ ਜਾਂਦਾ, ਤਦ ਤੱਕ ਇਹ ਅਨਿਸ਼ਚਤ ਕਾਲ ਦੀ ਭੁੱਖ–ਹੜਤਾਲ ਜਾਰੀ ਰਹੇਗੀ।
ਵੀਰਵਾਰ ਨੂੰ ਕੇਜਰੀਵਾਲ ਨੇ ਇੱਕ ਰੈਲੀ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ਜੇ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਹਨ, ਤਾਂ ਦੋ ਸਾਲਾਂ ਵਿੱਚ ਦਿੱਲੀ ਨੂੰ ਪੂਰਨ–ਰਾਜ ਦਾ ਦਰਜਾ ਦਿਵਾਇਆ ਜਾਵੇਗਾ।ਕੇਜਰੀਵਾਲ ਨੇ ਇਹ ਵੀ ਕਿਹ ਸੀ ਕਿ ਜਿਸ ਦਿਨ ਦਿੱਲੀ ਨੂੰ ਪੂਰਨ–ਰਾਜ ਦਾ ਦਰਜਾ ਮਿਲ ਜਾਵੇਗਾ, ਉਸ ਦੇ 10 ਸਾਲਾਂ ਅੰਦਰ ਮੈਂ ਹਰੇਕ ਦਿੱਲੀ ਵਾਸੀ ਨੂੰ ਰਹਿਣ ਲਈ ਇੱਕ ਪੱਕਾ ਘਰ ਦੇ ਦੇਵਾਂਗਾ।

Real Estate