SSP ਚਰਨਜੀਤ ਸ਼ਰਮਾ ਦੀ ਜਿਪਸੀ ਉੱਪਰ SP ਬਿਕਰਮਜੀਤ ਸਿੰਘ ਨੇ ਹੀ ਕੀਤੀ ਸੀ ਫਰਜ਼ੀ ਫਾਇਰਿੰਗ !

1253

ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਨਾਮਜ਼ਦ ਐੱਸ ਪੀ ਬਿਕਰਮਜੀਤ ਦੇ ਨਜ਼ਦੀਕੀ ਫਰੀਦਕੋਟ ਵਾਸੀ ਇੱਕ ਗਵਾਹ, ਕਾਰ ਡੀਲਰ ਦੇ ਨਜ਼ਦੀਕੀ ਅਤੇ ਕਾਰ ਡੀਲਰ ਦੇ ਨਿੱਜੀ ਸੁਰੱਖਿਆ ਕਰਮੀ ਨੇ ਉਨ੍ਹਾਂ ਖਿਲਾਫ ਗਵਾਹੀ ਦਿੱਤੀ ਹੈ ਕਿ ਸਾਬਕਾ ਸੈੱਸਐੱਸਪੀ ਚਰਨਜੀਤ ਸ਼ਰਮਾ ਦੀ ਐਸਕਾਰਟ ਜਿਪਸੀ ਉੱਪਰ ਬਿਕਰਮਜੀਤ ਸਿੰਘ ਨੇ ਹੀ ਫਰਜ਼ੀ ਫਾਇਰਿੰਗ ਕੀਤੀ ਸੀ। ਉੱਧਰ ਬੇਅਦਬੀ ਮਾਮਲੇ ਵਿੱਚ ਕੋਟਕਪੂਰਾ ’ਚ ਹੋਏ ਗੋਲੀਕਾਂਡ ਮਾਮਲੇ ਵਿੱਚ ਸਿਟ ਵੱਲੋਂ ਗ੍ਰਿਫ਼ਤਾਰ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਦਾ 4 ਦਿਨਾਂ ਪੁਲਿਸ ਰਿਮਾਂਡ ਅੱਜ ਖਤਮ ਹੋ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਬਾਅਦ ਦੁਪਹਿਰ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਐਸਪੀ ਬਿਕਰਮਜੀਤ ਦੀ ਗ੍ਰਿਫਤਾਰੀ ‘ਤੇ 21 ਮਈ ਤੱਕ ਰੋਕ ਲਾ ਦਿੱਤੀ ਸੀ।

Real Estate