ਪਾਕਿਸਤਾਨ ਨੇ ਵੀ ਰੋਕੀਆਂ ਭਾਰਤ ਤੋਂ ਜਾਣ ਵਾਲੀਆਂ 90 ਚੀਜ਼ਾਂ

1863

ਹੁਣ ਪਾਕਿਸਤਾਨ ਦੇ ਵਣਜ ਮੰਤਰਾਲੇ ਨੇ ਵੀ ਸ਼ੁੱਕਰਵਾਰ ਨੂੰ ਭਾਰਤ ਤੋਂ ਜਾਣ ਵਾਲੀਆਂ 90 ਚੀਜ਼ਾਂ ਦੀ ਦਰਾਮਦ ’ਤੇ ਰੋਕ ਲਾ ਦਿੱਤੀ ਹੈ। ਸ਼ੁੱਕਰਵਾਰ ਨੂੰ ਆਈਸੀਪੀ ਅਟਾਰੀ ਤੋਂ ਨਾ ਤਾਂ ਕੋਈ ਟਰੱਕ ਪਾਕਿਸਤਾਨ ਗਿਆ ਤੇ ਨਾ ਹੀ ਕੋਈ ਸਾਮਾਨ ਨਾਲ ਲੱਦਿਆ ਟਰੱਕ ਪਾਕਿਸਤਾਨ ਤੋਂ ਭਾਰਤ ਆਇਆ।ਦੂਜੇ ਪਾਸੇ ਸ੍ਰੀਨਗਰ ਸਰਹੱਦ ਦੇ ਰਸਤੇ ਚੱਲ ਰਹੇ ਬਾਰਟਰ ਟਰੇਡ ਜ਼ਰੀਏ 35 ਟਰੱਕ ਭਾਰਤ ਪਹੁੰਚੇ ਚੇ 35 ਟਰੱਕ ਹੀ ਭਾਰਤ ਵੱਲੋਂ ਪਾਕਿਸਤਾਨ ਰਵਾਨਾ ਕੀਤੇ ਗਏ।
ਆਈਸੀਪੀ ਪੋਸਟ ’ਤੇ 65 ਟਰੱਕਾਂ ’ਤੇ ਲੱਦਿਆ ਸਾਮਾਨ ਫਸਿਆ ਹੋਇਆ ਹੈ। ਭਾਰਤ ਤੋਂ ਮਾਲ ਦੇ ਇੱਕ ਦੋ ਟਰੱਕ ਹੀ ਪਾਕਿਸਤਾਨ ਜਾ ਰਹੇ ਹਨ ਪਰ ਪਾਕਿਸਤਾਨ ਵੱਲੋਂ ਰੋਕ ਲਾਏ ਜਾਣ ਬਾਅਦ ਹੁਣ ਕੋਈ ਵੀ ਟਰੱਕ ਭਾਰਤ ਲਈ ਰਵਾਨਾ ਨਹੀਂ ਹੋਇਆ।ਸ੍ਰੀਨਗਰ ਸਰਹੱਦ ਦੇ ਰਾਹ ਹਾਲੇ ਪਹਿਲਾਂ ਵਾਂਗ ਵਪਾਰ ਚੱਲ ਰਿਹਾ ਹੈ ਕਿਉਂਕਿ ਉੱਥੇ ਉੱਥੇ ਉਤਪਾਦਾਂ ਦੇ ਬਦਲੇ ਉਤਪਾਦਾਂ ਦਾ ਲੈਣ-ਦੇਣ (ਬਾਰਟਰ) ਟਰੇਡ ਹੁੰਦਾ ਹੈ।

Real Estate