SIT ਵੱਲੋਂ ਸੁਮੇਧ ਸੈਣੀ ਨੂੰ ਭੇਜਿਆ ਸੰਮਨ, ਸੈਣੀ ਨੇ ਕੀਤਾ ਵਾਪਸ !

1528

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡਾਂ ਦੀ ਜਾਂਚ ਕਰ ਰਹੀ ‘ਵਿਸ਼ੇਸ਼ ਜਾਂਚ ਟੀਮ’ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਸੰਮਨ ਭੇਜਿਆ। ਉਸ ਸੰਮਨ ਵਿੱਚ ਸੈਣੀ ਨੂੰ ਆਉ਼ਦੀ 25 ਫ਼ਰਵਰੀ ਨੂੰ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਪਰ ਕੱਲ੍ਹ ਦੇਰ ਰਾਤੀਂ ਪਤਾ ਲੱਗਾ ਹੈ ਕਿ ਸੈਣੀ ਨੇ ਉਹ ਸੰਮਨ, ਸਿਟ ਨੂੰ ਵਾਪਸ ਭੇਜ ਦਿੱਤਾ ਹੈ ਕਿਉਂਕਿ ‘ਉਸ ਵਿੱਚ ਕੋਈ ਤਕਨੀਕੀ ਗ਼ਲਤੀ ਸੀ।‘ ਹੁਣ ਸਿਟ ਉਨ੍ਹਾਂ ਨੂੰ ਇਹ ਸੰਮਨ ਦੋਬਾਰਾ ਭੇਜੇਗੀ।
ਸਿਟ ਵੱਲੋਂ ਇਸ ਵੇਲੇ ਸਾਬਕਾ ਪੁਲਿਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦਾ ਸਿਲਸਿਲਾ ਜਾਰੀ ਹੈ। ਸਾਲ 2015 ਦੌਰਾਨ ਮੋਗਾ ਦੇ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Real Estate