ਅਕਾਲੀਆਂ ਮਗਰੋਂ ਕਾਂਗਰਸੀਆਂ ਨੇ ਵੀ ਚੱਕੀਆਂ ਫੋਟੋਆਂ

1190

ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤੇ ਜਾਣ ਸਮੇਂ ਅਕਾਲੀ ਦਲ ਨੇ ਜਿੱਥੇ ਨਵਜੋਤ ਸਿੱਧੂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ , ਹੁਣ ਕਾਂਗਰਸੀਆਂ ਨੇ ਵੀ ਮਜੀਠੀਆ ਤੇ ਬਾਦਲ ਦੇ ਪਾਕਿਸਤਾਨ ਦੌਰੇ ‘ਤੇ ਸਵਾਲ ਚੁੱਕਦਿਆਂ ਕੁਝ ਤਸਵੀਰਾਂ ਫੜ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ। ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਦੀਆਂ ਪਾਕਿਸਤਾਨ ਵਿੱਚ ਗੋਲ ਗੱਪੇ ਖਾਂਦਿਆਂ ਦੀਆਂ ਤਸਵੀਰਾਂ ਲਹਿਰਾ ਪ੍ਰਦਰਸ਼ਨ ਕੀਤਾ। ਤਸਵੀਰਾਂ ਦਰਸਾਉਂਦੇ ਹੋਏ ਵਿਧਾਇਕ ਡਾ ਹਰਜੋਤ ਕਮਲ ਨੇ ਕਿਹਾ ਕਿ ਅਕਾਲੀ ਦਲ ਜੋ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੀ ਜੱਫੀ ਦੀ ਖ਼ਿਲਾਫ਼ਤ ਕਰ ਰਹੀ ਹੈ ਆਪਣੀਆਂ ਫ਼ੋਟੋਆਂ ‘ਤੇ ਜਵਾਬ ਦੇਵੇ। ਵਿਧਾਇਕ ਹਰਮਿੰਦਰ ਗਿੱਲ ਨੇ ਕਿਹਾ ਕਿ ਅਸੈਂਬਲੀ ਵਿੱਚ ਇਹ ਮੁੱਦਾ ਨਹੀਂ ਚੁੱਕਿਆ ਜਾਵੇਗਾ।

Real Estate