‘ਬਿਕਰਮ ਮਜੀਠੀਆ ਵੀ ਜਲ੍ਹਿਆਂਵਾਲਾ ਬਾਗ਼ ਕਾਂਡ ਨੂੰ ਲੈ ਕੇ ਮੰਗਣ ਮੁਆਫ਼ੀ’

1135

ਪੰਜਾਬ ਦੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਹੈ ਬਿਕਰਮ ਮਜੀਠੀਆ ਨੂੰ ਵੀ ਜਲ੍ਹਿਆਂਵਾਲਾ ਬਾਗ ਕਾਂਡ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੁਲਜੀਤ ਨਾਗਰਾ ਦਾ ਇਲਜ਼ਾਮ ਹੈ ਕਿ 1919 ‘ਚ ਜਲ੍ਹਿਆਂਵਾਲਾ ਬਾਗ਼ ਹੱਤਿਆਕਾਂਡ ਤੋਂ ਬਾਅਦ ਉਨ੍ਹਾਂ ਦੇ ਦਾਦਾ ਨੇ ਜਨਰਲ ਡਾਇਰ ਦੇ ਸਨਮਾਨ ਵਿੱਚ ਰਾਤ ਦਾ ਖਾਣਾ ਰੱਖਿਆ ਸੀ।ਨਾਗਰਾ ਨੇ ਕਿਹਾ, “ਅਸੀਂ ਅੰਗਰੇਜ਼ਾਂ ਨੂੰ ਮੁਆਫ਼ੀ ਮੰਗਣ ਲਈ ਕਹਿ ਰਹੇ ਹਾਂ ਪਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਜਿਨ੍ਹਾਂ ਨੇ ਜਨਰਲ ਡਾਇਰ ਲਈ ਰਾਤ ਦਾ ਖਾਣਾ ਰੱਖਿਆ ਸੀ। ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਪੜਦਾਦਾ ਸੁੰਦਰ ਸਿੰਘ ਮਜੀਠੀਆ ਵੱਲੋਂ ਕੀਤੇ ਗਏ ਅਜਿਹੇ ਪਾਪ ਲਈ ਮੁਆਫ਼ੀ ਮੰਗਣ ਚਾਹੀਦੀ ਹੈ।”
ਬਿਕਰਮ ਸਿੰਘ ਮਜੀਠੀਆ ਨੇ ਕਿਹਾ, “ਕਾਂਗਰਸੀ ਆਗੂ ਦਾ ਬਿਆਨ ਕਾਂਗਰਸ ਪਾਰਟੀ ਦੀ ਨਿਰਾਸ਼ਾ ਨੂੰ ਦਿਖਾ ਰਿਹਾ ਹੈ। ਇਹ ਇੱਕ ਕੋਰਾ ਝੂਠ ਹੈ। ਮੇਰੇ ਪੜਦਾਦਾ ਇੱਕ ਮਹਾਨ ਹਸਤੀ ਸਨ ਜਿਨ੍ਹਾਂ ਨੇ ਕਈ ਸੰਸਥਾਵਾਂ ਦੀ ਨੀਂਹ ਰੱਖੀ ਸੀ।”“ਜੇ ਇਹ ਸੱਚ ਹੈ ਤਾਂ ਕਿਵੇਂ ਮੇਰੇ ਪੜਦਾਦਾ ਹੱਤਿਆਕਾਂਡ ਦੇ 6 ਮਹੀਨਿਆਂ ਵਿੱਚ ਹੀ ਐੱਸਜੀਪੀਸੀ ਦੇ ਪ੍ਰਧਾਨ ਬਣ ਗਏ?”

Real Estate