ਗੁਰਮੁਖੀ ਚੇਤਨਾ ਮਾਰਚ ਦੇ ਅਖੀਰਲੇ ਦਿਨ ਲੱਖਾ ਸਿਧਾਣਾ ਨੇ ਭਾਸ਼ਾ ਵਿਭਾਗ ਦੇ ਅਫ਼ਸਰਾਂ ਨੂੰ ਘੇਰਿਆ

1171

ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕ ਪੰਜਾਬੀਆਂ ਵੱਲੋਂ ਲੰਘੀ 18 ਫਰਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਤੋਂ ‘ਗੁਰਮੁਖੀ ਚੇਤਨਾ ਮਾਰਚ’ ਦੀ ਸੁ਼ਰੂਆਤ ਕੀਤੀ ਗਈ।ਇਸ ਚੇਤਨਾ ਮਾਰਚ ਦੀ ਅਗਵਾਈ ਮਾ ਬੋਲੀ ਸਤਿਕਾਰ ਸਭਾ , ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਤੇ ਹੋਰ ਕਈ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਜੋ ਵੱਖ-ਵੱਖ ਸ਼ਹਿਰਾਂ ਵਿੱਚੋਂ ਦੀ ਹੁੰਦਾ ਹੋਇਆ ਅੱਜ 21 ਫਰਵਰੀ ਨੂੰ ਪਟਿਆਲਾ ਪਹੁੰਚਿਆ।
ਚੇਤਨਾ ਮਾਰਚ ਦੀ ਅਗਵਾਈ ਕਰਨ ਵਾਲਿਆਂ ਵਿੱਚੋਂ ਬਾਬਾ ਹਰਦੀਪ ਸਿੰਘ ਮਹਿਰਾਜ, ਲੱਖਾ ਸਿਧਾਣਾ, ਸੁਖਨੈਬ ਸਿੰਘ ਸਿੱਧੂ,ਸੁਰਜੀਤ ਸਿੰਘ ਫੂਲ ਆਦਿ ਹਾਜਰ ਸਨ। ਚੇਤਨਾ ਮਾਰਚ ਅੱਜ ਫਤਹਿਗੜ੍ਹ ਸਾਹਿਬ ਤੋਂ ਚੱਲ ਕੇ ਪਟਿਆਾਲ ਪਹੁੰਚਿਆ । ਰਸਤੇ ਵਿੱਚ ਮਾਰਚ ਕੁਝ ਸਮੇ ਲਈ ਦਿਵਾਨ ਟੋਡਰ ਮੱਲ ਦੀ ਇਤਿਹਾਸਕ ਹਵੇਲੀ ਵੀ ਰੁਕਿਆ। ਜਿੱਥੇ ਆਗੂਆਂ ਵੱਲੋਂ ਸ੍ਰੋਮਣੀ ਕਮੇਟੀ ਤੋਂ ਹਵੇਲੀ ਦੀ ਸਾਂਭ ਸੰਭਾਲ ਕਰਨ ਬਾਰੇ ਮੰਗ ਵੀ ਰੱਖੀ ਗਈ ਹੈ।ਉਪਰੰਤ ਚੇਤਨਾ ਮਾਰਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਿਆ । ਜਿੱਥੇ ਚੇਤਨਾ ਮਾਰਚ ਦਾ ਸਵਾਗਤ ਪਟਿਆਲਾ ਤੋਂ ਸੰਸਦ ਮੈਂਬਰ ਢਾ ਧਰਮਵੀਰ ਗਾਂਧੀ , ਹਰਮੀਤ ਕੌਰ ਬਰਾੜ ਵੱਲੋਂ ਉਚੇਚੇ ਤੌਰ ਤੇ ਕੀਤਾ ਗਿਆ।
ਭਾਸ਼ਾ ਵਿਭਾਗ ਦੇ ਸਮਾਗਮ ਵਿੱਚ ਬੋਲਦਿਾਆਂ ਲੱਖਾ ਸਿਧਾਣਾ ਨੇ ਵਿਭਾਗ ਦੇ ਅਫਸਰਾਂ ਨੂੰ ਕਈ ਸਖ਼ਤ ਸਵਾਲ ਕੀਤੇ ਹਨ। ਜਿੰਨ੍ਹਾਂ ਦਾ ਕੋਈ ਵੀ ਢੁਕਵਾਂ ਜਵਾਬ ਨਹੀਂ ਦੇ ਸਕਿਆ । ਇਸ ਦੌਰਾਨ ਬੋਲਦਿਆਂ ਲੱਖਾ ਸਿਧਾਣਾ ਨੇ ਕਿਹਾ ਹੈ ਕਿ ਸਿਰਫ ਸਮਾਗਮ ਕਰਨ ਨਾਲ ਹੀ ਪੰਜਾਬੀ ਭਾਸ਼ਾ ਨੇ ਨਹੀਂ ਬਚਣਾ। ਉਨ੍ਹਾਂ ਕਿਹਾ ਕਿ ਸਾਨੂੰ ਕਿੰਨੇ ਮਹੀਨੇ ਹੋ ਗਏ ਭਾਸ਼ਾ ਵਿਭਾਗ ਨੂੰ ਚਿੱਠੀਆਂ ਲਿਖਦਿਆ ਨੂੰ ਕਿ “ਪੰਜਾਬ ਦੇ ਸਰਕਾਰੀ ਦਫਤਰਾਂ ਤੇ ਹੋਰ ਅਦਾਰਿਆ ਵਿੱਚ ਪੰਜਾਬੀ ਦਾ ਬੁਹਤ ਮਾੜਾ ਹਾਲ ਹੈ ਤੁਸੀ ਇਸ ਤੇ ਕੀ ਕਰ ਰਹੇ ਹੋ,ਤਾਂ ਇਸ ਤੇ ਜਵਾਬ ਆਉਦਾਂ ਸੀ ਕਿ ਇਹ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਦਾਂ । ਲੱਖਾ ਨੇ ਕਿਹਾ ਕਿ ਹੁਣ ਸਾਨੂੰ ਦੱਸਿਆ ਜਾਵੇ ਕਿ ਇਹ ਅਧਿਕਾਰ ਖੇਤਰ ਵਿੱਚ ਆਉਂਦਾ ਕਿਸ ਦੇ ਹੈ। ਅੱਗੇ ਉਨ੍ਹਾ ਕਿਹਾ ਕਿ ਪੰਜਾਬ ਦੇ 22 ਜਿਲ੍ਹੇ ਜਨ ਤੇ ਜਿੰਨ੍ਹਾਂ ਵਿੱਚੋਂ 19 ਜਿਲ੍ਹਿਆਂ ‘ਚ ਤਾਂ ਭਾਸ਼ਾ ਵਿਭਾਗ ਦੇ ਜਿਲ੍ਹਾ ਅਫ਼ਸਰ ਹੀ ਨਹੀਂ ਹਨ।
‘ਗੁਰਮੁਖੀ ਚੇਤਨਾ ਮਾਰਚ’18 ਫਰਵਰੀ ਨੂੰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸੁ਼ਰੂ ਹੋਇਆ ਪਹਿਲੇ ਦਿਨ ਬਠਿੰਡਾ , ਫਰੀਦਕੋਟ, ਤਰਨਤਾਰਨ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਿਆ। ਦੂਜੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਉਪਰੰਤ ਚੇਤਨਾ ਮਾਰਚ ਜਲਿਆਂਵਾਲਾ ਬਾਗ ਸ਼ਹੀਦਾਂ ਨੂੰ ਸ਼ਧਾਜਲੀ ਦਿੰਦਾ ਹੋਇਆ ਜਲੰਧਰ ਲਈ ਰਵਾਨਾ ਹੋਇਆ ਜੋ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਤਟਕੜ ਕਲਾਂ ਹੁੰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਪਹੁੰਚਿਆ ਅਤੇ 20 ਫਰਵਰੀ ਨੂੰ ਚੰਡੀਗੜ੍ਹ ਤੋਂ ਚੱਲ ਕੇ ਸ੍ਰੀ ਫਤਹਿਗੜ੍ਹ ਸਾਹਿਬ ਪੁੰਚਿਆ। 21 ਫਰਵਰੀ ਨੂੰ ਪਟਿਆਲਾ ਵਿੱਚ ਗੁਰਮੁਖੀ ਚੇਤਨਾ ਮਾਰਚ ਦੀ ਸਮਾਪਤੀ ਹੋਈ ਹੈ।

ਵੀਡੀਓ ਵੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ

 

Real Estate