ਅਨਿਲ ਅੰਬਾਨੀ 453 ਕਰੋੜ ਦਿਓ ਨਹੀਂ ਤਾਂ ਜੇਲ੍ਹ ਯਾਤਰਾ ਲਈ ਰਹੋ ਤਿਆਰ

1136

ਸੁਪਰੀਮ ਕੋਰਟ ਨੇ ਐਰਿਕਸਨ ਕੰਪਨੀ ਨੂੰ ਭੁਗਤਾਨ ਦੇ ਮਾਮਲੇ ਵਿੱਚ ਅਨਿਲ ਅੰਬਾਨੀ ਤੇ ਉਨ੍ਹਾਂ ਦੇ ਗਰੁੱਪ ਦੀਆਂ ਕੰਪਨੀਆਂ ਦੇ ਦੋ ਨਿਰਦੇਸ਼ਕਾਂ ਨੂੰ ਅਦਾਲਤੀ ਹੱਤਕ ਦਾ ਦੋਸ਼ੀ ਕਰਾਰ ਦਿੱਤਾ ਹੈ ਤੇ ਅਦਾਲਤ ਕਿਹਾ ਕਿ ਉਨ੍ਹਾਂ ਜਾਣਬੁੱਝ ਕੇ ਕੰਪਨੀ ਨੂੰ ਭੁਗਤਾਨ ਨਹੀਂ ਕੀਤਾ। ਅਨਿਲ ਅੰਬਾਨੀ ਦੀ ਕੰਪਨੀ ਆਰਕਾਮ ’ਤੇ ਐਰਿਕਸਨ ਦੇ 550 ਕਰੋੜ ਰੁਪਏ ਬਕਾਇਆ ਹਨ।
ਅਦਾਲਤ ਨੇ ਕਿਹਾ ਹੈ ਕਿ ਐਰਿਕਸਨ ਨੂੰ 4 ਹਫ਼ਤਿਆਂ ਅੰਦਰ 453 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਏਗਾ। ਅਨਿਲ ਅੰਬਾਨੀ ਤੇ ਦੋਵਾਂ ਨਿਰਦੇਸ਼ਕਾਂ ’ਤੇ 1-1 ਕਰੋੜ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਐਰਿਕਸਨ ਦਾ ਬਕਾਇਆ ਤੇ ਜ਼ੁਰਮਾਨਾ ਨਾ ਦੇਣ ’ਤੇ ਅਨਿਲ ਅੰਬਾਨੀ ਤੇ ਦੋਵਾਂ ਨਿਰਦੇਸ਼ਕਾਂ ਨੂੰ ਜੇਲ੍ਹ ਜਾਣਾ ਪਏਗਾ। ਸੁਪਰੀਮ ਕੋਰਟ ਨੇ ਆਰਕਾਮ ਨੂੰ 15 ਦਸੰਬਰ ਤਕ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ।
ਐਰਿਕਸਨ ਨੇ 2014 ਵਿੱਚ ਆਰਕਾਮ ਦਾ ਟੈਲੀਵਿਜ਼ਨ ਨੈਟਵਰਕ ਸੰਭਾਲਣ ਲਈ 7 ਸਾਲ ਦਾ ਸੌਦਾ ਕੀਤਾ ਸੀ। ਉਸ ਦਾ ਇਲਜ਼ਾਮ ਹੈ ਕਿ ਆਰਕਾਮ ਨੇ 1,500 ਕਰੋੜ ਰੁਪਏ ਦੀ ਬਕਾਇਆ ਰਕਮ ਅਦਾ ਨਹੀਂ ਕੀਤੀ। ਪਿਛਲੇ ਸਾਲ ਦੀਵਾਲੀਆ ਅਦਾਲਤ ਵਿੱਚ ਸਮਝੌਤਾ ਪ੍ਰਕਿਰਿਆ ਦੇ ਤਹਿਤ ਐਰਿਕਸਨ ਇਸ ਗੱਲ ਲਈ ਰਾਜ਼ੀ ਹੋਈ ਕਿ ਆਰਕਾਮ ਸਿਰਫ 550 ਕਰੋੜ ਦਾ ਹੀ ਭੁਗਤਾਨ ਕਰ ਦਵੇ।

Real Estate