ਹਥਿਆਰ ਚੁੱਕਣ ਵਾਲੇ ਨੂੰ ਮਾਰ ਦਿੱਤੀ ਜਾਵੇਗੀ ਗੋਲੀ

1069

ਪੁਲਵਾਮਾ ਹਮਲੇ ਮਗਰੋਂ ਭਾਰਤੀ ਫ਼ੌਜ, ਸੀਆਰਪੀਐਫ਼ ਅਤੇ ਜੰਮੂ–ਕਸ਼ਮੀਰ ਪੁਲਿਸ ਨੇ ਅੱਜ ਮੰਗਲਵਾਰ ਨੂੰ ਸਾਂਝੀ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ 100 ਘੰਟਿਆਂ ਚ ਜੈਸ਼ ਏ ਮੁਹੰਮਦ ਦੇ ਤਿੰਨ ਮੁੱਖ ਅੱਤਵਾਦੀਆਂ ਨੂੰ ਮਾਰ ਸੁਟਿਆ ਗਿਆ ਹੈ।ਪ੍ਰੈਸ ਕਾਨਫ਼ਰੰਸ ਚ ਜੀਓਸੀ ਚਿਨਾਰ ਕਾਪਰਸ ਲੈਫ਼ਟੀਨੈਂਟ ਜਨਰਲ ਕੇ ਜੇ ਐਸ ਢਿੱਲੋ, ਸੀਆਰਪੀਐਫ਼ ਦੇ ਆਈਜੀ ਜ਼ੁਲਫ਼ੀਕਾਰ ਹਸਨ ਹਾਜਰ ਸਨ। ਸ਼੍ਰੀਨਗਰ ਦੇ ਆਈਜੀ ਐਸਪੀ ਨੇ ਕਿਹਾ ਕਿ ਜੈਸ਼ ਏ ਮੁਹੰਮਦ ਦੇ ਵੱਡੇ ਅੱਤਵਾਦੀਆਂ ਦੀ ਭਾਲ ਜਾਰੀ ਹੈ।
ਫੌਜ ਦੇ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਪੁਲਵਾਮਾ ਹਮਲੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਹੱਥ ਸੀ। ਉਨ੍ਹਾਂ ਕਿਹਾ ਕਿ ਇਹ ਹਮਲਾ ਆਈਐਸਆਈ ਨੇ ਹੀ ਕਰਵਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਸ਼ਮੀਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਹਥਿਆਰ ਸੁੱਟ ਕੇ ਆਤਮ ਸਮਰਪਣ ਕਰਨ ਲਈ ਰਾਜ਼ੀ ਕਰਨ ਨਹੀਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਏਗਾ ।ਉਨ੍ਹਾਂ ਕਿਹਾ ਕਿ ਜੰਮੂ–ਕਸ਼ਮੀਰ ਚ ਹੁਣ ਤੋਂ ਜਿਹੜਾ ਵੀ ਬੰਦੂਕ ਚੁੱਕੇਗਾ, ਉਸਨੂੰ ਗੋਲੀ ਮਾਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਸ਼ਮੀਰ ਦੇ ਨੌਜਵਾਨਾਂ ਦੀਆਂ ਮਾਵਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਤਾਂ ਕਿ ਉਹ ਘਰ ਵਾਪਸ ਆ ਜਾਣ।ਫ਼ੌਜ ਨੇ ਕਿਹਾ ਕਿ ਪੁਲਵਾਮਾ ਹਮਲੇ ਚ ਪਾਕਿਸਤਾਨ ਦੀ ਫ਼ੌਜ ਦਾ ਹੱਥ ਅਤੇ ਜੈਸ਼ ਨੂੰ ਆਈਐਸਆਈ ਕੰਟਰੋਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਚ ਜਿਹੜਾ ਵੀ ਘੁਸਪੈਠ ਕਰੇਗਾ, ਜ਼ਿੰਦਾ ਨਹੀਂ ਬਚੇਗਾ। ਕੱਲ੍ਹ ਦੇ ਮੁਕਾਬਲੇ ਚ ਜੈਸ਼ ਦੇ ਤਿੰਨ ਸਿਖਰ ਕਮਾਂਡਰ ਢੇਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਚ ਕਿੰਨੇ ਗਾਜ਼ੀ ਆਏ ਤੇ ਲੰਘ ਗਏ।

Real Estate