ਪੰਜਾਬ ਲਈ ਕੀ ਹੈ ਮਨਪ੍ਰੀਤ ਬਾਦਲ ਦੇ ਬਜਟ ‘ਚ ?

898

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬਜਟ ਪੇਸ਼ ਕਰਨਾ ਸ਼ੁਰੂ ਕੀਤਾ ਪਰ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕ ਬਜਟ ਭਾਸ਼ਣ ਸ਼ੁਰੂ ਹੁੰਦੇ ਸਾਰ ਸਪੀਕਰ ਦੇ ਆਸਣ ਸਾਹਮਣੇ ਆ ਗਏ ਅਤੇ ਨਾਅਰੇਬਾਜ਼ੀ ਕਰਨ ਲੱਗ ਪਏ। ਸਪੀਕਰ ਰਾਣਾ ਕੇ ਪੀ ਵੱਲੋਂ ਵਾਰ-ਵਾਰ ਅਪੀਲਾਂ ਕਰਨ ਮਗਰੋਂ ਵੀ ਉਹ ਵਾਪਸ ਨਹੀਂ ਗਏ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਵਿਧਾਇਕ ਬਿਕਰਮ ਮਜੀਠਿਆ ਵਿਚਾਲੇ ਜ਼ਬਰਦਸਤ ਤਲਖ਼ੀ ਹੋਈ। ਇਕ ਸਮੇਂ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵਿੱਚ ਪੈ ਕੇ ਮਾਮਲੇ ਨੂੰ ਉਲਝਣ ਤੋਂ ਬਚਾਇਆ। ਅਖੀਰ ਸਪਕੀਰ ਨੇ ਅਕਾਲੀ-ਭਾਜਪਾ ਵਿਧਾਇਕਾਂ ਨੂੰ ਸਦਨ ਵਿੱਚੋਂ ਦਿਨ ਭਰ ਲਈ ਕੱਢਣ ਦਾ ਫ਼ੈਸਲਾ ਸੁਣਾਇਆ। ਇਹ ਪਹਿਲੀ ਵਾਰ ਹੈ ਕਿ ਬਜਟ ਵਾਲੇ ਦਿਨ ਸਦਨ ਦੀ ਕਾਰਵਾਈ ਮੁਲਤਵੀ ਹੋਈ ਹੈ।

ਮਨਪ੍ਰੀਤ ਵੱਲੋਂ 11,687 ਕਰੋੜ ਰੁਪਏ ਦੇ ਘਾਟੇ ਦਾ ਟੈਕਸ ਰਹਿਤ ਬਜਟ ਪੇਸ਼

ਕਿਸਾਨ ਕਰਜ਼ਾ ਰਾਹਤ ਲਈ ਤਿੰਨ ਹਜ਼ਾਰ ਕਰੋੜ ਰੁਪਏ ਰੱਖੇ ਗਏ
ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਖੁਦਕੁਸ਼ੀ ਕਰ ਗਏ ਕਿਸਾਨਾਂ ਦੇ ਵਾਰਸਾਂ ਲਈ 500 ਕਰੋੜ ਰੁਪਏ ਦਾ ਪ੍ਰਬੰਧ
ਮਨਰੇਗਾ ਤਹਿਤ ਰਾਸ਼ੀ ਵਧਾ ਕੇ 500 ਕਰੋੜ ਰੁਪਏ ਕੀਤੀ
ਬਾਬਾ ਨਾਨਕ ਦੇ ਗੁਰਪੁਰਬ ਸਮਾਗਮਾਂ ਲਈ 300 ਕਰੋੜ ਰੁਪਏ ਰੱਖੇ
ਕਿਸਾਨਾਂ ਅਤੇ ਗਰੀਬਾਂ ਨੂੰ ਮੁਫ਼ਤ ਬਿਜਲੀ ਅਤੇ ਸਨਅਤਕਾਰਾਂ ਨੂੰ ਸਸਤੀ ਬਿਜਲੀ ਦੇਣ ਲਈ ਕ੍ਰਮਵਾਰ 8969 ਕਰੋੜ, 1916 ਅਤੇ 1513 ਕਰੋੜ ਰੁਪਏ ਰੱਖੇ
ਸ਼ਹਿਰੀ ਬੇਰੁਜ਼ਗਾਰਾਂ ਲਈ 90 ਕਰੋੜ ਦਾ ਪ੍ਰਬੰਧ
ਪਰਾਲੀ ਦੇ ਪ੍ਰਬੰਧ ਲਈ 375 ਕਰੋੜ ਰੁਪਏ ਰੱਖੇ
ਮੁਹਾਲੀ ’ਚ ਮੈਡੀਕਲ ਕਾਲਜ ਲਈ 60 ਕਰੋੜ ਅਤੇ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਦੇ ਅਪਗ੍ਰੇਡੇਸ਼ਨ ਲਈ 189।15 ਕਰੋੜ ਰੁਪਏ ਰੱਖੇ ਗਏ ਹਨ।

Real Estate