ਦੂਜੇ ਦਿਨ ਆਪਣੇ ਅਗਲੇ ਪੜਾਅ ਵੱਲ ਵਧਿਆ ‘ਗੁਰਮੁਖੀ ਚੇਤਨਾ ਮਾਰਚ’

1068

ਪਰਮਿੰਦਰ ਸਿੰਘ ਸਿੱਧੂ-

18 ਫਰਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਪੰਜਾਬੀ ਮਾਂ ਬੋਲੀ ਦੇ ਹੱਕਾਂ ਦੀ ਲੜਾਈ ਲਈ ਚੱਲਿਆ ‘ਗੁਰਮੁਖੀ ਚੇਤਨਾ ਮਾਰਚ’ ਦੀ ਪੰਜਾਬੀ ਮਾਂ ਬੋਲੀ ਸਤਿਕਾਰ ਸਭਾ , ਭਾਰਤੀ ਕਿਸਾਨ ਯੂਨੀਅਨ (ਕ੍ਰਤਾਤੀਕਾਰੀ), ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਉਪਰੰਤ ਆਪਣੇ ਅਗਲੇ ਪੜਾਅ ਵੱਲ ਵਧਿਆ ਤੇ ਜਲਿਆਵਾਲਾ ਬਾਗ ਪਹੁੰਚਿਆ। ਇਸੇ ਦੌਰਾਨ ਮਾਰਚ ਦੇ ਨਾਲ ਲੇਖਕ ਤੇ ਪੰਜਾਬੀ ਏਕਤਾ ਪਾਰਟੀ ਦੇ ਆਗੂ ਡਾ ਸੁਰਿੰਦਰ ਕੰਵਲ , ਸਿੱਖ ਆਗੂ ਬਲਦੇਵ ਸਿੰਘ ਸਿਰਸਾ, ਲੱਖਾ ਸਿਧਾਣਾ ਸਮੇਤ ਆਗੂਆਂ ਨੇ ਸੰਬੋਧਨ ਕੀਤਾ। ਉਪਰੰਤ ਚੇਤਨਾ ਮਾਰਚ ਜਲੰਧਰ ਲਈ ਰਵਾਨਾ ਹੋਇਆ।
ਜਲੰਧਰ ਪਹੁੰਚਣ ਤੇ ਚੇਤਨਾ ਮਾਰਚ ਦੀ ਅਗਵਾਈ ਬਾਕੀ ਆਗੂਆਂ ਦੇ ਨਾਲ-ਨਾਲ ਪੰਜਾਬੀ ਜਾਗਰਿਤੀ ਮੰਚ ਦੇ ਆਗੂ ਦੀਪਕ ਬਾਲੀ ਨੇ ਵੀ ਕੀਤੀ। ਇਸ ਤੋਂ ਉਪਰੰਤ ਜਲੰਧਰ ਪ੍ਰੈਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ । ਜਿਸ ਦੌਰਾਨ ਲੱਖਾ ਸਿਧਾਣਾ, ਸੁਖਨੈਬ ਸਿੰਘ ਸਿੱਧੂ , ਦੀਪਕ ਬਾਲੀ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਚੇਤਨਾ ਮਾਰਚ ਖੱਟਕੜ ਕਲਾਂ ਲਈ ਰਵਾਨਾ ਹੋ ਗਿਆ।

Real Estate