ਉਨ੍ਹਾਂ ਨੇ 41 ਮਾਰੇ, ਸਾਨੂੰ ਉਨ੍ਹਾਂ ਦੇ 82 ਮਾਰਨੇ ਚਾਹੀਦੇ ਹਨ – ਕੈਪਟਨ

1073

ਪੁਲਵਾਮਾ ਹਮਲੇ ‘ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਜਦੋਂ ਸਾਡੇ 41 ਮਾਰੇ ਗਏ ਹਨ ਤਾਂ ਸਾਨੂੰ ਉਨ੍ਹਾਂ ਦੇ 82 ਮਾਰਨੇ ਚਾਹੀਦੇ ਹਨ।”ਉਨ੍ਹਾਂ ਨੇ ਕਿਹਾ ਕਿ ਜਵਾਨਾਂ ਦੇ ਰੋਜ਼ ਇਸ ਤਰ੍ਹਾਂ ਮਾਰੇ ਜਾਣ ‘ਤੇ ਪੂਰਾ ਦੇਸ ਤੰਗ ਆ ਗਿਆ ਹੈ ਅਤੇ ਹੁਣ ਕੇਂਦਰ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਕਿਹੜੀ ਕਾਰਵਾਈ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਪਰ ਇਹ ਸਪੱਸ਼ਟ ਹੈ ਕਿ ਕਾਰਵਾਈ ਤਾਂ ਤੁਰੰਤ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ, “ਕੋਈ ਕਿਸੇ ਨੂੰ ਜੰਗ ਲਈ ਨਹੀਂ ਕਹਿ ਰਿਹਾ ਪਰ ਇਨ੍ਹਾਂ ਜਵਾਨਾਂ ਦਾ ਮਰਨਾ ਕੋਈ ਮਜ਼ਾਕ ਨਹੀਂ ਹੈ। ਕੁਝ ਕਰਨ ਦੀ ਲੋੜ ਹੈ। ਮੈਂ ਤੰਗ ਆ ਗਿਆ ਹਾਂ, ਪੂਰਾ ਦੇਸ ਤੰਗ ਆ ਗਿਆ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਪਾਕਿਸਤਾਨ ਨੂੰ ਇਸ ਕਰਕੇ ਨਹੀਂ ਬਖ਼ਸ਼ਿਆ ਜਾ ਸਕਦਾ ਕਿ ਉਸ ਕੋਲ ਪਰਮਾਣੂ ਸ਼ਕਤੀ ਹੈ, ਉਹ ਤਾਂ ਸਾਡੇ ਕੋਲ ਵੀ ਹੈ ਅਤੇ ਕਾਰਗਿਲ ਵੇਲੇ ਵੀ ਪਾਕਿਸਤਾਨ ਕੋਲ ਪਰਮਾਣੂ ਸਮਰਥਾ ਸੀ ਪਰ ਅਸੀਂ ਉਨ੍ਹਾਂ ਨੂੰ ਫੌਜ ਨਾਲ ਹਰਾਇਆ ਸੀ।”ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ ‘ਤੇ ਹੋਏ ਹਮਲੇ ਵਿੱਚ ਮਾਰੇ ਜਾਣ ਵਾਲੇ ਜਵਾਨਾਂ ਵਿੱਚ 4 ਪੰਜਾਬ ਤੋਂ ਸਨ।ਕੈਪਟਨ ਅਮਰਿੰਦਰ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਬਾਰੇ ਕਿਹਾ ਕਿ ਸਿੱਧੂ ਨੂੰ ਸੁਰੱਖਿਆ ਮਾਮਲਿਆਂ ਬਾਰੇ ਜਾਣਕਾਰੀ ਨਹੀਂ ਹੈ।

Real Estate