ਅਕਾਲੀ-ਭਾਜਪਾਈਆਂ ਨੂੰ ਕੰਧਾਰ ‘ਚ ਰਿਹਾਅ ਕੀਤਾ ਮਸੂਦ ਅਜ਼ਹਰ ਯਾਦ ਕਰਵਾਇਆ ਸਿੱਧੂ ਨੇ

933

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਸਦਨ ‘ਚ ਹੋਏ ਹੰਗਾਮੇ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਭਾਜਪਾ ਨੂੰ ਸਾਲ 1999 ਦਾ ਸਮਾਂ ਯਾਦ ਕਰਾਇਆ ਜਦੋਂ ਸਰਕਾਰ ਨੇ ਜੈਸ਼-ਏ-ਮੁਹੰਮਦ ਦੇ ਚੀਫ ਮਸੂਦ ਅਜ਼ਹਰ ਨੂੰ ਰਿਹਾਅ ਕੀਤਾ ਸੀ। ਸਿੱਧੂ ਨੇ ਇਹ ਬਿਆਨ ਆਪਣੇ ‘ਤੇ ਹੋ ਰਹੀ ਬਿਆਨਬਾਜ਼ੀ ‘ਤੇ ਬੋਲਦਿਆਂ ਦਿੱਤੇ।
ਸਿੱਧੂ ਨੇ ਕਿਹਾ ਕਿ ਜਿਸਨੇ ਵੀ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਸਨੂੰ ਘੜੀਸ ਕੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਉਨ੍ਹਾਂ ਨੂੰ 1999 ‘ਚ ਕੰਧਾਰ ‘ਚ ਕਿਸਨੇ ਰਿਹਾਅ ਕੀਤਾ ਸੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਜਵਾਬ ਦਿੱਤਾ ਜਾਵੇ ਕਿ ਉਨ੍ਹਾਂ ਦੀਆਂ ਬੇੜੀਆਂ ਕਿਸਨੇ ਖੋਲ੍ਹੀਆਂ ਸਨ। ਸਿੱਧੂ ਨੇ ਕਿਹਾ ਕਿ ਸਾਰਿਆਂ ਨੂੰ ਅੱਵਾਦ ਨਾਲ ਲੜਨਾ ਚਾਹੀਦਾ ਹੈ।

Real Estate