ਚੀਫ ਖਾਲਸਾ ਦੀਵਾਨ ‘ਤੇ ਨਿਰਮਲ ਸਿੰਘ ਧੜੇ ਦਾ ਕਬਜਾ: ਚੱਡਾ ਧੜੇ ਨੂੰ ਸਥਾਨਕ ਪ੍ਰਧਾਨ ਨਾਲ ਸਬਰ ਕਰਨਾ ਪਿਆ

1100

ਅੰਮ੍ਰਿਤਸਰ-

ਸਿੱਖ ਪੰਥ ਦੀ ਪੁਰਾਤਨ ਸੰਸਥਾ ਚੀਫ ਖਾਲਸਾ ਦੀਵਾਨ ਦੀ ਜਨਰਲ ਚੋਣ ਦੌਰਾਨ ਪ੍ਰਧਾਨਗੀ ਲਈ ਉਮੀਦਵਾਰ ਸ: ਨਿਰਮਲ ਸਿੰਘ ਠੇਕੇਦਾਰ ਨੇ 33 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ ਹਰਾਉਣ ਤੋ ਇਲਾਵਾ ਆਪਣੇ 4 ਹੋਰ ਸਾਥੀਆਂ ਦੀ ਜਿਤ ਨਾਲ ਦੀਵਾਨ ‘ਤੇ ਆਪਣਾ ਕਬਜਾ ਜਮਾ ਲਿਆ ਹੈ। ਉਥੇ ਚਡਾ ਧੜੇ ਨੂੰ ਸਥਾਨਕ ਪ੍ਰਧਾਨਗੀ ਨਾਲ ਹੀ ਸਬਰ ਕਰਨਾ ਪਿਆ। ਚੀਫ ਖਾਲਸਾ ਦੀਵਾਨ ਦੀ ਚੋਣ ਪੁਲੀਸ ਪ੍ਰਸ਼ਾਨ ਦੀ ਸਖਤ ਪਹਿਰੇ ਹੇਠ ਅਮਨ ਅਮਾਨ ਨਾਲ ਸਿਰੇ ਚਾੜਿਆ ਗਿਆ। ਇਸ ਮੌਕੇ ਕੁਲ 325 ਵੋਟਾਂ ਪੋਲ ਹੋਈਆਂ ਅਤੇ ਮਜੀਠਾ- ਅਣਖੀ ਧੜੇ ਵਲੋਂ ਪ੍ਰਧਾਨਗੀ ਉਮੀਦਵਾਰ ਸ: ਨਿਰਮਲ ਸਿੰਘ ਨੇ 176 ਵੋਟਾਂ ਹਾਸਲ ਕੀਤੀਆਂ ਜਿਥੇ ਚਡਾ ਧੜੇ ਦੇ ਸਰਬਜੀਤ ਸਿੰਘ ਨੂੰ 143 ਵੋਟਾਂ ਮਿਲੀਆਂ। ਇਸੇ ਤਰਾਂ ਮੀਤ ਪ੍ਰਧਾਨ ਲਈ ਉਮੀਦਵਾਰ ਡਾ: ਇੰਦਰਜੀਤ ਸਿੰਘ ਨਿਜਰ ਨੂੰ 205, ਸ: ਅਮਰਜੀਤ ਸਿੰਘ ਵਿਕਰਾਂਤ ਨੂੰ 141, ਆਨਰੇਰੀ ਸਕਤਰ ਲਈ ਉਮੀਦਵਾਰ ਸਵਿੰਦਰ ਸਿੰਘ ਕਥੂਨੰਗਲ 171 ਵੋਟਾਂ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ 179 ਵੋਟਾਂ ਨਾਲ ਜੇਤੂ ਰਿਹਾ। ਉਥੇ ਚਡਾ ਧੜੇ ਦੇ ਉਮੀਦਵਾਰ ਸੰਤੋਖ ਸਿੰਘ ਸੇਠੀ ਨੂੰ 148 ਅਤੇ ਅਮਰਜੀਤ ਸਿੰਘ ਭਾਟੀਆ ਨੂੰ 119 ਵੋਟਾਂ ਨਾਲ ਚੋਣ ਹਾਰ ਗਏ। ਚਡਾ ਧੜੇ ਦੇ ਸਥਾਨਕ ਉਮੀਦਵਾਰ ਹਰਮਿੰਦਰ ਸਿੰਘ ਫਰੀਡਮ ਨੇ ਸੁਖਦੇਵ ਸਿੰਘ ਮਤੇਵਾਲ ਨੂੰ 151 ਦੇ ਮੁਕਾਬਲੇ 165 ਵੋਟਾਂ ਨਾਲ ਜਿਤ ਹਾਸਲ ਕੀਤੀ। ਕੁਲ ਪੋਲ ਹੋਈਆਂ 325 ਵੋਟਾਂ ਵਿਚੋਂ 6 ਵੋਟਾਂ ਪਤਿਤ ਵਿਅਕਤੀਟਾਂ ਦੀਆਂ ਕਟੀਆਂ ਗਈਆਂ। ਇਸ ਮੌਕੇ ਜੇਤੂ ਉਮੀਦਵਾਰ ਸ: ਨਿਰਮਲ ਸਿੰਘ ਨੇ ਪ੍ਰੋਯ ਕਾਨਫਰੰਸ ਦੌਰਾਨ ਸ: ਰਾਜਮਹਿੰਦਰ ਸਿੰਘ ਮਜੀਠਾ ਅਤੇ ਸ: ਭਾਗ ਸਿੰਘ ਅਣਖੀ ਦੀ ਮੌਜੂਦਗੀ ਵਿਚ ਸਮੂਹ ਵੋਟਰਾਂ, ਸਮਰਥਕਾਂ ਅਤੇ ਗੁਰੂ ਪੰਥ ਦਾ ਧੰਨਵਾਦ ਕੀਤਾ ਅਤੇ ਉਸ ਦੀ ਟੀਮ ਨੂੰ ਸੌਪੀ ਗਈ ਜਿਮੇਵਾਰੀ ਨੂੰ ਪੂਰੀ ਤਨ ਦੇਹੀ ਨਾਲ ਨਿਭਾਉਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਵਿਰੋਧੀਆਂ ਵਲੋਂ ਚੀਫ ਖਾਲਸਾ ਦੀਵਾਨ ਦੀਆਂ ਚੋਣਾਂ ‘ਚ ਵਿਘਣ ਪਾਉਣ ਲਈ ਅਨੇਕਾਂ ਯਤਨ ਕੀਤੇ ਗਏ, ਪਰ ਗੁਰੂ ਦੀ ਬਖਸ਼ਿਸ਼ ਨਾਲ ਚੋਣਾਂ ਹੋਈਆਂ ਅਤੇ ਸਚ ਝੂਠ ਸਭ ਦੇ ਸਾਹਮਣੇ ਆਗਿਆ ਹੈ। ਉਹਨਾਂ ਕਿਹਾ ਕਿ ਦੀਵਾਨ ਦੀਆਂ ਸੰਸਥਾਵਾਂ ‘ਚ ਹੋਈਆਂ ਬੇਨਿਯਮੀਆਂ ਬਾਰੇ ਪੜਤਾਲ ਕਰਾਇਆ ਜਾਵੇਗਾ ਅਤੇ ਦੋਸ਼ੀ ਪਾਏ ਜਾਣ ‘ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਬਹੂਗਿਣਤੀ ਮੈਬਰਾਂ ਵਲੋਂ ਮਿਲ ਰਹੇ ਸਹਿਯੋਗ ਸਦਕਾ ਉਹਨਾਂ ਦੀ ਜਿਤ ਯਕੀਨੀ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਹੀ ਨਹੀਂ ਦਿੱਲੀ ਅਤੇ ਕਾਨਪੁਰ, ਮੁਬਈ ਅਤੇ ਚੰਡੀਗੜ ਤੋਂ ਮੈਬਰਾਂ ਵਲੋਂ ਪੂਰਾ ਸਾਥ ਮਿਲਿਆ ਹੈ। ਉਹਨਾਂ ਕਿਹਾ ਕਿ ਉਸ ਦੀ ਟੀਮ ਹੁਣ ਦੀਵਾਨ ਨੂੰ ਆਪਣੇ ਮੂਲ ਸਰੋਕਾਰਾਂ ਅਨੁਸਾਰ ਸਿੱਖੀ ਅਤੇ ਸਿੱਖਿਆ ਨੂੰ ਪੂਰੀ ਤਰਾਂ ਸਮਰਪਿਤ ਕਰਨ ਪ੍ਰਤੀ ਵਚਨਬਧਤਾ ਹੈ। ਉਹਨਾਂ ਜੋਰ ਦੇ ਕੇ ਕਿਹਾ ਕਿ ਦੀਵਾਨ ਲਈ ਬਜੁਰਗਾਂ ਵਲੋਂ ਬਣਾਇਆ ਗਿਆ ਵੱਡਮੁਲਾ ਪੁਰਾਤਨ ਵਿਧਾਨ ਮੁੜ ਬਹਾਲ ਕੀਤਾ ਜਾਵੇਗਾ। ਲੋਕਲ ਕਮੇਟੀਆਂ ਨੂੰ ਅਖਤਿਆਰ ਹੋਵੇਗਾ ਕਿ ਉਹ ਸਕੂਲਾਂ ਆਦਿ ਦੀ ਬਿਹਤਰੀ ਲਈ ਵਿਧਾਨ ਅਨੁਸਾਰ ਫੈਸਲੇ ਅਤੇ ਕਾਰਜ ਕਰ ਸਕਣਗੇ। ਦੀਵਾਨ ‘ਚ ਬੇਨਿਯਮੀਆਂ ਨੂੰ ਹਰ ਹਾਲ ‘ਚ ਬੰਦ ਕੀਤਾ ਜਾਵੇਗਾ ਅਤੇ ਪ੍ਰਬੰਧਕੀ ਕਾਰਜਾਂ ‘ਚ ਪਾਰਦਰਸ਼ਤਾ ਲਿਆਦਾ ਜਾਵੇਗਾ। ਇੰਜ ਕਹਿ ਲਓ ਕਿ ਚੀਫ ਖਾਲਸਾ ਦੀਵਾਨ ਨੂੰ ਮੁੜ ਬੁਲੰਦੀਆਂ ‘ਚ ਲੈ ਕੇ ਜਾਵੇਗਾ, ਜਿਥੇ ਇਸ ਨੂੰ ਹੋਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਦੀਵਾਨ ਦਾ ਸ਼ੁਧ ਕਾਰਜ ਗੁਰੂ ਸਿਧਾਂਤ ਅਨੁਸਾਰ ਧਰਮ, ਸਦਾਚਾਰ ਅਤੇ ਮਾਨਵੀ ਕਲਿਆਣ ਨੂੰ ਮੁਖ ਰਖ ਕੇ ਬਚਿਆਂ ਨੂੰ ਐਜੂਕੇਸ਼ਨ ਦੇਣ ਨਾਲ ਹੈ। ਦੀਵਾਨ ਦੇ ਕੁਝ ਇਕ ਆਗੂਆਂ ‘ਚ ਪਿਛਲੇ ਦੌਰ ‘ਚ ਸਾਹਮਣੇ ਆਂਹੀ ਗੈਰ ਇਖਲਾਕੀ ਗਤੀਵਿਧੀਆਂ ਨੇ ਬਚਿਆਂ ‘ਤੇ ਵੀ ਮਾਰੂ ਅਸਰ ਪਾਇਆ ਹੈ। ਬਚਿਆਂ ਨੂੰ ਇਖਲਾਕੀ ਅਤੇ ਬੌਧਿਕ ਪੱਧਰ ‘ਤੇ ਉਚਾ ਚੁਕਣ ਲਈ ਧਰਮ, ਧਾਰਮਿਕ ਵਿਦਿਆ ਅਤੇ ਵਿਰਸੇ ਨਾਲ ਜੋੜਣ ਲਈ ਧਰਮ ਪ੍ਰਚਾਰ ਕਮੇਟੀ ਨੂੰ ਪਹਿਲਾਂ ਦੀ ਤਰ੍ਹਾਂ ਇਕ ਵਖਰਾ ਵਿੰਗ ਵਜੋਂ ਮੁੜ ਸਥਾਪਿਤ ਕੀਤਾ ਜਾਵੇਗਾ।ਧਾਰਮਿਕ ਸ਼ਖਸੀਅਤਾਂ ਅਤੇ ਰੋਲ ਮਾਡਲ ਬਣ ਚੁਕੀਆਂ ਅਹਿਮ ਸਿੱਖ ਸ਼ਖਸੀਅਤਾਂ ਨਾਲ ਬਚਿਆਂ ਨੂੰ ਰੂ-ਬਰੂ ਕਰਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ। ਬੇਲੋੜੇ ਫਾਲਤੂ ਖਰਚੇ ਬੰਦ ਹੋਣਗੇ ਅਤੇ ਦੀਵਾਨ ਦਾ ਕੇਂਦਰੀ ਦਫਤਰ ਸਕੂਲਾਂ ਦੀ ਆਮਦਨ ਦਾ ਸਿਰਫ 10 ਫੀਸਦੀ ਦਾ ਹੀ ਹੱਕਦਾਰ ਹੋਵੇਗਾ। ਇਸਤਰੀ ਸਟਾਫ ਮੈਬਰਾਂ ਦੇ ਸਨਮਾਨ ਸਤਿਕਾਰ ਸੰਬੰਧੀ ਲੋੜ ਪਈ ਤਾਂ ਨਿਯਮਾਂ ‘ਚ ਸੋਧ ਕੀਤੀ ਜਾਵੇਗੀ। ਲੇਡੀ ਸਟਾਫ ਨਾਲ ਕਿਸੇ ਤਰਾਂ ਦੀ ਵੀ ਬਦਮੀਜੀ ਬਰਦਾਸ਼ਤ ਨਹੀਂ ਹੋਵੇਗੀ। ਬਚਿਆਂ ਨੂੰ ਮਿਆਰੀ ਵਿਦਿਆ ਦੇਣੀ ਯਕੀਨੀ ਬਣਾਉਣ ਲਈ ਪ੍ਰਸਿਧ ਵਿਦਿਅਕ ਮਾਹਿਰਾਂ ਤੋਂ ਭਰਪੂਰ ਸਹਿਯੋਗ ਲਿਆ ਜਾਵੇਗਾ। ਸਕੂਲਾਂ ਵਿਚ ਅਨੁਸ਼ਾਸਨ ਬਣਾਈ ਰਖਣ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਨ ਲਈ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਵਧੇਰੇ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਖੇਡਾਂ ਨੂੰ ਕੌਮਾਂਤਰਾਂ ਪੱਧਰ ‘ਤੇ ਲੈ ਕੇ ਜਾਇਆ ਜਾਵੇਗਾ। ਬਚਿਆਂ ਲਈ ਐਨ ਸੀ ਸੀ / ਐਨ ਐਸ ਐਸ ਟ੍ਰੇਨਿੰਗ ਲਾਜਮੀ ਹੋਵੇਗੀ। ਗਰੀਬ ਪਰਿਵਾਰਾਂ ਦੇ ਲੋੜਵੰਦ ‘5000’ ਵਿਦਿਆਰਥੀਆਂ ਦੀ ਮੁਫਤ ਸਿਖਿਆ ਯਕੀਨੀ ਬਣਾਈ ਜਾਵੇਗੀ। ਮਾਂ ਬੋਲੀ ਪੰਜਾਬੀ ਭਾਸ਼ਾ ਦੀ ਉਨਤੀ ਲਈ ਠੋਸ ਕਦਮ ਚੁਕੇ ਜਾਣਗੇ। ਉਥੇ ਹੀ ਹਿੰਦੀ ਅਤੇ ਵਿਦੇਸ਼ਾਂ ਭਾਸ਼ਾਵਾਂ ਦਾ ਗਿਆਨ ਮੁਹਈਆ ਕਰਨ ਵਲ ਵੀ ਵਿਸ਼ੇਸ਼ ਧਿਆਨ ਦਿਤਾ ਜਾਵੇਗਾ ਤਾਂ ਕਿ ਦੇਸ਼/ ਵਿਦੇਸ਼ਾਂ ‘ਚ ਜਾਣ ਵਾਲੇ ਸਿੱਖ ਬਚਿਆਂ ਨੂੰ ਭਾਸ਼ਾ ਦੀ ਸਮਸਿਆ ਦਾ ਸਾਹਮਣਾ ਨਾ ਕਰਨਾ ਪਵੇ।

Real Estate