ਗੁਰਮੁਖੀ ਚੇਤਨਾ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸੁ਼ਰੂ

ਪਰਮਿੰਦਰ ਸਿੰਘ ਸਿੱਧੂ- ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਪੰਜਾਬੀ ਮਾਂ ਬੋਲੀ ਦੇ ਹੱਕਾਂ ਦੀ ਲੜਾਈ ਲਈ ‘ਗੁਰਮੁਖੀ ਚੇਤਨਾ ਮਾਰਚ’ ਦੀ ਪੰਜਾਬੀ ਮਾਂ ਬੋਲੀ ਸਤਿਕਾਰ ਸਭਾ , ਭਾਰਤੀ ਕਿਸਾਨ ਯੂਨੀਅਨ (ਕ੍ਰਤਾਤੀਕਾਰੀ), ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ਅੱਜ 18 ਫਰਵਰੀ ਨੂੰ ਸੁ਼ਰੂਆਤ ਹੋ ਗਈ ਹੈ। ਮਾਰਚ ਸੁ਼ਰੂ ਹੋਣ ਤੋਂ ਕੁਝ ਸਮੇਂ ਮਗਰੋਂ ਬਠਿੰਡਾ ਪਹੁੰਚਿਆ ਜਿੱਥੇ ਦਸਮੇਸ਼ ਪਬਲਿਕ ਸਕੂਲ (ਬਠਿੰਡਾ) ਦੇ ਬੱਚਿਆ ਨੇ ਹੱਥਾਂ ਵਿੱਚ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੀ ਭਾਵਨਵਾਂ ਦਰਸਾਉਂਦੀਆਂ ਤਖ਼ਤੀਆਂ ਫੜ ਨੇ ਗੁਰਮੁਖੀ ਚੇਤਨਾ ਮਾਰਚ ਦਾ ਸਵਾਗਤ ਕੀਤਾ। ਇਹ ਮਾਰਚ ਮਾਝਾ, ਮਾਲਵਾ ਅਤੇ ਦੁਆਬਾ ਹੁੰਦਾ ਹੋਇਆ 21 ਤਰੀਕ ਪਟਿਆਲਾ ਵਿਖੇ ਖਤਮ ਹੋਵੇਗਾ।
ਗੁਰਮੁਖੀ ਚੇਤਨਾ ਮਾਰਚ ਅੱਜ ਤਲਵੰਡੀ ਸਾਬੋ, ਬਠਿੰਡਾ, ਫਰੀਦਕੋਟ, ਤਲਵੰਡੀ ਭਾਈ , ਤਰਨਤਾਰਨ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇਗਾ।

Real Estate