ਅੱਤਵਾਦੀ ਮਸੂਦ ਅਜ਼ਹਰ ਨੂੰ ਪਾਕਿਸਤਾਨ ਕੌਣ ਛੱਡ ਕੇ ਆਇਆ ਸੀ ?- ਸਿੱਧੂ

1630

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਵੱਲੋਂ ਦਿੱਤੇ ਬਿਆਨ ’ਤੇ ਕਾਇਮ ਹਨ। ਦੀਨਾਨਗਰ ’ਚ ਉਨ੍ਹਾਂ ਆਪਣੇ ਬਿਆਨ ਨੂੰ ਸਹੀ ਦੱਸਿਆ। ਹਾਲਾਂਕਿ ਪੱਤਰਕਾਰਾਂ ਵੱਲੋਂ ਅਤਿਵਾਦੀ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਬਾਰੇ ਪੁੱਛੇ ਸਵਾਲ ਨੂੰ ਉਹ ਵਾਰ-ਵਾਰ ਟਾਲਦੇ ਰਹੇ। ਸੋਨੀ ਟੀਵੀ ਦੇ ‘ਕਪਿਲ ਸ਼ਰਮਾ ਕਾਮੇਡੀ ਸ਼ੋਅ’ ਵਿੱਚੋਂ ਬਾਹਰ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਸਿਰੇ ਤੋਂ ਖ਼ਾਰਜ ਕੀਤਾ ਅਤੇ ਕਿਹਾ ਕਿ ਇਸ ਸਬੰਧੀ ਟੀਵੀ ਚੈਨਲ ਵੱਲੋਂ ਕੋਈ ਅਧਿਕਾਰਿਤ ਤੌਰ ’ਤੇ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ ਹੈ। ਉਨ੍ਹਾਂ ਭਾਜਪਾ ’ਤੇ ਹਮਲਾ ਬੋਲਦਿਆਂ ਆਖਿਆ ਕਿ ਉਹ ਜਵਾਬ ਦੇਵੇ ਕਿ 20 ਸਾਲ ਪਹਿਲਾਂ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਮਸੂਦ ਅਜ਼ਹਰ ਨੂੰ ਪਾਕਿਸਤਾਨ ਕੌਣ ਛੱਡ ਕੇ ਆਇਆ ਸੀ।

Real Estate