ਰਸ਼ੀਦ ਨੂੰ ਦੱਸਿਆ ਜਾ ਰਿਹਾ ਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ

1332

Gaji rasheedਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਪਿੱਛੇ ਜੈਸ਼ ਦੇ ਪਾਕਿਸਤਾਨੀ ਕਮਾਂਡਰ ਗਾਜੀ ਰਸ਼ੀਦ ਦਾ ਦਿਮਾਗ ਮੰਨਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਇਸ ਤਰ੍ਹਾਂ ਦਾ ਇਸ਼ਾਰਾ ਕੀਤਾ ਹੈ। ਗਾਜੀ ਅਫ਼ਗਾਨ ਯੁੱਧ ਦੇ ਮੋਹਰੀਆਂ ਵਿੱਚੋਂ ਇੱਕ ਹੈ ਅਤੇ ਆਈਈਡੀ ਸਪੈਸ਼ਲਿਸਟ ਮੰਨਿਆ ਜਾਂਦਾ ਹੈ। ਕਿਹਾ ਜਾ ਰਿਹਾ ਕਿ ਗਾਜੀ ਨੇ ਹੀ ਪੂਰੇ ਹਮਲਾ ਦਾ ਪਲਾਨ ਬਣਾਇਆ ਅਤੇ ਇਸਦੀ ਪਲਾਨਿੰਗ ਦਸੰਬਰ ਵਿੱਚ ਹੀ ਸੁਰੂ ਹੋ ਗਈ ਸੀ ।
ਇੱਕ ਅੰਗਰੇਜੀ ਅਖ਼ਬਾਰ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪਾਰਲੀਮੈਂਟ ਅਟੈਕ ਦੇ ਮਾਸਟਰ ਮਾਈਂਡ ਅਫ਼ਜਲ ਗੁਰੂ ਦੀ ਬਰਸੀ ‘ਤੇ 9 ਫਰਵਰੀ ਦੇ ਆਸ-ਪਾਸ ਵੱਡਾ ਹਮਲਾ ਕਰਨ ਦੀ ਤਿਆਰੀ ਸੀ ।
ਇਸ ਦੌਰਾਨ ਜੈਸ਼ ਦੇ ਮੁਖੀ ਮਸੂਦ ਅਜ਼ਹਰ ਵੱਲੋਂ ਗਾਜੀ ਨੂੰ ਕਸ਼ਮੀਰ ਘਾਟੀ ‘ਚ ਭੇਜਿਆ ਗਿਆ। ਇਹ ਸਾਰੀਆਂ ਕੜੀਆਂ ਇੱਕ ਦੂਜੇ ਨਾਲ ਮਿਲਦੀਆਂ ਹਨ। 3 ਜਨਵਰੀ ਨੂੰ ਇੰਟੈਲੀਜੈਂਸ ਨੇ ਗਾਜੀ ਨੂੰ ਘਾਟੀ ‘ਚ ਭੇਜੇ ਜਾਣ ਦੇ ਇਨਪੁਟ ਦਿੱਤੇ ਸਨ।
ਮੰਨਿਆ ਜਾ ਰਿਹਾ ਕਿ ਰਾਸਿ਼ਦ ਗਾਜੀ ਹੀ ਇਸ ਹਮਲੇ ਦਾ ਮਾਸਟਰ ਮਾਈਂਡ ਹੈ। ਇਸਨੇ ਸੁਸਾਈਡ ਬੰਬਾਰ ਬਣੇ ਆਦਿਲ ਅਹਿਮਦ ਨੂੰ ਵਿਸਫੋਟਕ ਲਗਾਉਣ ਅਤੇ ਉਸਨੂੰ ਬਲਾਸਟ ਕਰਨ ਦੀ ਟਰੇਨਿੰਗ ਦਿੱਤੀ ਸੀ ।
ਅਫ਼ਗਾਨ ਵਿੱਚ ਮੁਜਾਹਿਦੀਨ ਰਿਹਾ ਗਾਜੀ ਆਈਈਡੀ ਮਾਹਿਰ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾ ਰਿਹਾ ਕਿ ਗਾਜੀ ਨੇ ਆਪਣੇ ਦੋ ਸਾਥੀਆਂ ਨਾਲ ਦਸੰਬਰ ‘ਚ ਭਾਰਤ ਵਿੱਚ ਘੁਸਪੈਠ ਕੀਤੀ ਸੀ ਅਤੇ ਦੱਖਣ ਕਸ਼ਮੀਰ ਵਿੱਚ ਲੁਕ ਗਿਆ ਸੀ ।
ਏਜੰਸੀਆਂ ਮੁਤਾਬਿਕ , 11 ਫਰਵਰੀ ਨੂੰ ਪੁਲਵਾਮਾ ਦੇ ਰਤਨੀਪੁਰਾ ਪਿੰਡ ‘ਚ ਫੌਜ ਨਾਲ ਮੁਕਾਲੇ ਵਿੱਚੋਂ ਰਾਸਿ਼ਦ ਗਾਜੀ ਬਚ ਕੇ ਨਿਕਲ ਗਿਆ ਸੀ । ਇਸ ਮੁਕਾਬਲੇ ਵਿੱਚ ਉਹਨਾਂ ਦਾ ਇੱਕ ਸਾਥੀ ਮਾਰਿਆ ਗਿਆ ਸੀ ਜਦਕਿ 3 ਜਾਨ ਬਚਾ ਕੇ ਨਿਕਲ ਗਏ ਸਨ।
ਆਖਿਰ ਕੌਣ ਹੈ ਗਾਜੀ ?
ਗਾਜੀ ਨੂੰ ਮੌਲਾਨਾ ਮਸੂਦ ਅਜਹਰ ਦਾ ਬੇਹੱਦ ਭਰੋਸੇਮੰਦ ਅਤੇ ਨਜ਼ਦੀਕੀ ਮੰਨਿਆ ਜਾਂਦਾ ਹੈ। ਉਸਨੇ 2008 ਵਿੱਚ ਜੈਸ਼ ਜੁਆਇਨ ਕੀਤੀ ਸੀ । 2010 ਵਿੱਚ ਉਹ ਉਤਰੀ ਵਜੀਰਿਸ਼ਤਾਨ ਆ ਗਿਆ ਸੀ । ਫਿਰ ਗਾਜੀ ਪੀਓਕੇ ਵਿੱਚ ਜੈਸ਼ ਦੇ ਲੋਕਾਂ ਨੂੰ ਟਰੇਨਿੰਗ ਦਿੰਦਾ ਸੀ । 32 ਕੁ ਸਾਲ ਦੇ ਗਾਜੀ ਨੂੰ ਫੜਨ ਲਈ ਸਕਿਊਰਿਟੀ ਫੋਰਸਜ ਵੱਡੀ ਮੁਹਿੰਮ ਚਲਾ ਰਹੀਆਂ ਹਨ।
ਮੰਨਿਆ ਜਾਂਦਾ ਹੈ ਕਿ ਉਸਨੂੰ ਕਸ਼ਮੀਰ ਇਸ ਲਈ ਭੇਜਿਆ ਗਿਆ ਸੀ ਕਿ ਮਸੂਦ ਦੇ ਦੋ ਭਤੀਜਿਆਂ ਦੀ ਮੌਤ ਦਾ ਬਦਲਾ ਲੈ ਸਕੇ ।
ਮਸੂਦ ਦੇ ਭਤੀਜੇ ਤਲਹ ਰਸ਼ੀਦ ਅਤੇ ਉਸਮਾਨ ਨੂੰ 2017 ਅਤੇ 2018 ਨੂੰ ਮਾਰ ਦਿੱਤਾ ਸੀ ।

Real Estate