DNA ਰਾਹੀ ਪਤਾ ਲੱਗਾ ਨਿਊਜ਼ੀਲੈਂਡ ਵਸਦੈ ਪੰਜਾਬੀ ਦੇ ਗੋਰੇ ਦਾਦੇ ਦਾ ਪਰਿਵਾਰ

1014

ਔਕਲੈਂਡ 16 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)- ਕੁਝ ਸਾਲ ਪਹਿਲਾਂ ਆਸਟਰੇਲੀਆ ਦੇ ਵਿਚ ਇਹ ਗੱਲ ਬੜੀ ਚਰਚਾ ਭਰੀ ਰਹੀ ਸੀ ਕਿ ਇਕ ਪੰਜਾਬੀ ਬਲਜਿੰਦਰ ਸਿੰਘ ਪਿੰਡ ਸਿੰਬੋਵਾਲਾ ਨੇੜੇ ਟੌਹਾਣਾ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਨੇ 23 ਸਾਲ ਦੀ ਲੰਬੀ ਖੋਜ ਤੋਂ ਬਾਅਦ ਆਪਣੇ ਦਾਦਾ ਮਹਿੰਗਾ (ਚਾਰਲਜ) ਸਿੰਘ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਉਸਦੀ ਸਮਾਧ ਤੱਕ ਪਹੁੰਚ ਬਣਾ ਲਈ ਸੀ। ਇਹ ਸਮਾਧ ਉਤੇ ਭਾਵੇਂ ਨਾਂਅ ਨਹੀਂ ਸੀ ਲਿਖਿਆ ਗਿਆ, ਪਰ ਰਿਕਾਰਡ ਦੱਸਦਾ ਸੀ ਕਿ ਇਥੇ ਸ। ਮਹਿੰਗਾ ਸਿੰਘ ਨੂੰ 16 ਅਕਤੂਬ 1959 ਦੇ ਵਿਚ ਦਫਨ ਕੀਤਾ ਗਿਆ ਸੀ। ਇਹ ਕਿੱਸਾ ਅਖਬਾਰਾਂ ਦੇ ਵਿਚ ਛਪਿਆ ਸੀ। 10-12 ਸਾਲ ਦੀ ਉਮਰ ਵਿਚ ਸ। ਬਲਜਿੰਦਰ ਸਿੰਘ ਨੇ ਅਣਭੋਲ ਪੁਣੇ ਦੇ ਵਿਚ ਆਪਣੀ ਦਾਦੀ ਸ੍ਰੀਮਤੀ ਰਾਧ ਕੌਰ ਨੂੰ ਇਹ ਕਹਿ ਦਿੱਤਾ ਸੀ ਕਿ ਮੈਂ ਵੱਡਾ ਹੋ ਕੇ ਲਿਆਵਾਂਗਾ ਆਪਣਾ ਦਾਦਾ ਜੀ ਲੱਭ ਕੇ। ਉਸਦੀ ਦਾਦੀ ਕੋਲੋਂ ਉਸਦਾ ਪਤੀ 1920 ਦੇ ਵਿਚ ਆਸਟਰੇਲੀਆ ਗਏ ਸਨ ਤੇ ਮੁੜ ਇੰਡੀਆ ਗਏ ਹੀ ਨਹੀਂ। ਇਸੀ ਖੋਜ ਨੇ ਉਨ੍ਹਾਂ ਨੂੰ 1986 ਦੇ ਵਿਚ ਆਸਟਰੇਲੀਆ ਖਿਚ ਲਿਆ ਅਤੇ ਉਹ 23 ਸਾਲ ਤੱਕ ਥਾਂ-ਥਾਂ ਜਾ ਕੇ ਲੱਭਦੇ ਰਹੇ ਆਖਿਰ ਜੁਲਾਈ 2009 ਦੇ ਵਿਚ ਉਨ੍ਹਾਂ ਆਪਣੇ ਦਾਦਾ ਜੀ ਬਾਰੇ ਅਣਮੁੱਲੀ ਜਾਣਕਾਰੀ ਹਾਸਿਲ ਕਰ ਲਈ ਅਤੇ ਉਨ੍ਹਾਂ ਦੇ ਵਾਕਿਫਕਾਰਾਂ ਤੱਕ ਪਹੁੰਚ ਗਏ। ਉਨ੍ਹਾਂ ਮੌਤ ਦਾ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆ ਰਿਕਾਰਡ ਮੁਤਾਬਿਕ ਉਹ ਰੇਲਵੇ ਕਰਮਚਾਰੀ ਲਿਖੇ ਗਏ ਹਨ। ਹੁਣ ਇਸ ਵਿਸ਼ੇ ਉਤੇ ਇਕ ਡਾਕੂਮੈਂਟਰੀ ਵੀ ਬਣ ਰਹੀ ਹੈ।
ਸ। ਬਲਜਿੰਦਰ ਸਿੰਘ ਦੀ ਇਹ ਖੋਜ਼ ਅਜੇ ਖਤਮ ਨਹੀਂ ਹੋਈ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦਾ ਕੋਈ ਨਾ ਕੋਈ ਹੋਰ ਪਰਿਵਾਰਕ ਮੈਂਬਰ ਜਾਂ ਪਰਿਵਾਰ ਦੀ ਤੰਦ ਇਧਰ ਜਰੂਰ ਪੈਦਾ ਹੋਈ ਹੋਵੇਗੀ। ਇਸੀ ਆਸ਼ੇ ਦੇ ਨਾਲ ਉਨ੍ਹਾਂ ਆਪਣਾ ਡੀ।ਐਨ। ਏ। ਟੈਸਟ ਨਵੰਬਰ 2018 ਦੇ ਵਿਚ ਕਰਵਾਇਆ ਤਾਂ ਕਿ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਖੂਨ ਦੇ ਰਿਸ਼ਤੇ ਦਾ ਕੋਈ ਹੋਰ ਪਰਿਵਾਰਕ ਮੈਂਬਰ ਇਥੇ ਦਾਦਾ ਜੀ ਦੀ ਵੰਸ਼ ਨੂੰ ਵਧਾ ਰਿਹਾ ਹੈ ਕਿ ਨਹੀਂ। ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ 23 ਦਸੰਬਰ ਨੂੰ ਉਨ੍ਹਾਂ ਦਾ ਡੀ। ਐਨ। ਏ। ਟੈਸਟ ਇਕ 28 ਸਾਲਾ ਮਾਓਰੀ ਮੂਲ ਦੀ ਔਰਤ ਕੈਥਲੀਨ ਪਰਾਟਾ ਦੇ ਨਾਲ ਮਿਲ ਗਿਆ, ਅਤੇ ਇਹ ਸ। ਬਲਜਿੰਦਰ ਸਿੰਘ ਦੀ ਚੌਥੀ ਪੌੜੀ ਦੀ ਭੈਣ ਹੋ ਸਕਦੀ ਹੈ। ਸ। ਬਲਜਿੰਦਰ ਸਿੰਘ ਨੇ ਡੀ। ਐਨ। ਏ। ਕੰਪਨੀ ਅਤੇ ਫੇਸ ਬੁੱਕ ਦੀ ਮਦਦ ਨਾਲ ਉਸ ਔਰਤ ਨੂੰ ਕਿਸੀ ਤਰ੍ਹਾਂ ਲੱਭ ਕੇ ਲਿਖਤੀ ਸੰਦੇਸ਼ਾਂ ਦੇ ਰਾਹੀਂ ਗੱਲਬਾਤ ਸ਼ੁਰੂ ਕਰ ਲਈ। ਇਸ ਖੋਜ਼ ਦੇ ਵਿਚ ਹੋਰ ਡੂੰਘਾਈ ਉਦੋਂ ਨਜ਼ਰ ਆਈ ਜਦੋਂ ਉਸ ਔਰਤ ਨੇ ਕਿਹਾ ਕਿ ਮੇਰੇ ਪਿਤਾ ਜੀ ਦਾ ਨਾਂਅ ਬਰਪਿੰਦਾ ਸਿੰਘ ਹੈ ਅਤੇ ਮੈਂ ਵੀ ਉਸਨੂੰ ਲੱਭ ਰਹੀ ਹਾਂ। ਇਸ ਔਰਤ ਦਾ ਜਨਮ ਹੇਸਟਿੰਗਜ਼ (ਨਿਊਜ਼ੀਲੈਂਡ) ਹੋਇਆ ਹੈ ਅਤੇ ਇਹ ਅੱਜਕੱਲ੍ਹ ਬ੍ਰਿਸਬੇਨ (ਆਸਟਰੇਲੀਆ) ਹੈ। ਇਸ ਅਨੁਸਾਰ ਸ਼ਾਇ ਇਸਦੇ ਪਿਤਾ ਨੂੰ ਇਹ ਵੀ ਪਤਾ ਨਾ ਹੋਵੇ ਕਿ ਉਸਦੀ ਕੋਈ ਬੇਟੀ ਵੀ ਹੈ। ਇਸਦੀ ਔਰਤ ਦੀ ਮਾਂ ਦਾ ਨਾਂਅ ਡੀਨੀਸ਼ ਪਰਾਟਾ ਹੈ ਅਤੇ ਉਹ ਵੀ ਆਪਣੀ ਬੇਟੀ ਦੇ ਬਾਪ ਵਿਚ ਭਾਲ ਹੈ। ਉਸ ਔਰਤ ਨੇ ਕਿਹਾ ਕਿ ਉਸਦਾ ਪਿਤਾ ਸੇਬਾਂ ਦੇ ਫਾਰਮ ਦੇ ਵਿਚ ਕੰਮ ਕਰਦਾ ਰਿਹਾ ਹੈ। ਉਸਨੂੰ ਇਹ ਵੀ ਸ਼ੱਕ ਹੈ ਕਿ ਉਸਨੇ ਕਿਸੀ ਹੋਰ ਔਰਤ ਨਾਲ ਵੀ ਵਿਆਹ ਕਰਵਾਇਆ ਹੋ ਸਕਦਾ ਹੈ।
ਮੁੱਕਦੀ ਗੱਲ ਸ। ਬਲਜਿੰਦਰ ਸਿੰਘ ਹੋਰਾਂ ਨਿਊਜ਼ੀਲੈਂਡ ਵਸਦੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਹ ਕਿਸੀ ਤਰ੍ਹਾਂ ਇਸ ਖੂਨ ਦੇ ਰਿਸ਼ਤੇ ਨੂੰ ਜੋੜਦੀ ਅਗਲੀ ਤੰਦ ਦਾ ਸਿਰਾ ਲੱਭ ਸਕਣ ਤਾਂ ਇਹ ਇਕ ਇਤਿਹਾਸਕ ਗਾਥਾ ਹੋ ਨਿਬੜੇ ਅਤੇ ਪੰਜਾਬੀਆਂ ਦੇ ਵਿਦੇਸ਼ਾਂ ਦੇ ਵਿਚ ਕਾਇਮ ਹੁੰਦੇ ਰਿਸ਼ਤਿਆਂ ਨੂੰ ਇਕ ਨਵੀਂ ਪੀੜ੍ਹੀ ਦਾ ਸੁਰਾਗ ਮਿਲ ਸਕੇ।

Real Estate